ਸਟਾਰ ਖ਼ਬਰ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਅਮੈਰਿਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਵੱਲੋਂ ਮਿਲ ਰਹੀਆਂ ਵਪਾਰਕ ਜੰਗ ਦੀਆਂ ਧਮਕੀਆਂ ਵਿੱਚੋਂ ਦੀ ਗੁਜ਼ਰ ਰਹੇ ਹਨ ਨੂੰ ਕੈਨੇਡਾ ਵਿੱਚੋਂ ਪੂਰਾ ਸਮਰਥਨ ਮਿਲ ਰਿਹਾ ਹੈ। ਪਰ ਡੇਅਰੀ ਫਾਰਮਿੰਗ ਨਾਲ਼ ਜੁੜੀ ਸ਼ਕਤੀਸ਼ਾਲੀ ਲੌਬੀ ਹਾਲੇ ਪੂਰੀ ਤਰ੍ਹਾਂ ਟਰੂਡੋ ਨਾਲ਼ ਨਹੀਂ ਜੁੜੀ ਹੈ।
ਟਰੂਡੋ ਪਿਛਲੇ ਸਾਲ ਆਪਣੇ ਕੁਝ ਚੋਣ ਵਾਅਦਿਆਂ ਤੋਂ ਭੱਜਣ ਕਾਰਨ ਕਾਫੀ ਵੱਡੇ ਪੱਧਰ ਤੇ ਗੁੱਸੇ ਦਾ ਸ਼ਿਕਾਰ ਰਹੇ ਹਨ ਨੇ ਹਾਲੇ ਤੱਕ ਅਮੈਰਿਕਾ ਵਿਰੁੱਧ ਸਖ਼ਤ ਸਟੈਂਡ ਬਣਾਇਆ ਹੋਇਆ ਹੈ। ਟਰੂਡੋ ਦੀ ਕੁਰਸੀ ਦਾ ਅਗਲੇ ਸਾਲ ਇਮਤਿਹਾਨ ਹੈ ਨੇ ਐਤਵਾਰ ਨੂੰ ਕਿਹਾ ਕਿ ਕੈਨੇਡਾ ਨੂੰ ਐਂਵੇਂ ਹੀ ਪਾਸੇ ਨਹੀਂ ਧੱਕਿਆ ਜਾ ਸਕਦਾ। ਟਰੂਡੋ ਦੇ ਇਸ ਬਿਆਨ ਨੇ ਟ੍ਰੰਪ ਅਤੇ ਉਸ ਦੇ ਸਲਾਹਕਾਰਾਂ ਨੂੰ ਕਾਫੀ ਨਿਰਾਸ਼ ਕੀਤਾ ਹੈ।
ਟ੍ਰੰਪ ਨੇ ਕੈਨੇਡਾ ਵੱਲੋਂ ਡੇਅਰੀ ਵਸਤੂਆਂ ਤੇ ਲਾਏ ਗਏ ਟੈਰਿਫ ਨੂੰ ਖ਼ਾਸ ਕਰ ਨਿਸ਼ਾਨਾ ਬਣਾਇਆ ਹੈ ਅਤੇ ਕਿਹਾ ਕਿ ਇਹ ਟੈਰਿਫ ਅਮੈਰਿਕੀ ਕਿਸਾਨਾਂ ਨੂੰ ਮਾਰ ਰਿਹਾ ਹੈ। 
ਟ੍ਰੰਪ ਅਤੇ ਹੋਰ ਅਮੈਰਿਕੀ ਲੀਡਰ ਲੰਬੇ ਸਮੇਂ ਤੋਂ ਇਸ ਟੈਰਿਫ ਵਿੱਚ ਢਿੱਲ ਲਿਆਉਣ ਜਾਂ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ ਤਾਂ ਕਿ ਅਮੈਰਿਕੀ ਐਸਕਪੋਰਟ ਨੂੰ ਵੀ ਵੱਡਾ ਹਿੱਸਾ ਮਿਲ ਸਕੇ। ਪ੍ਰੰਤੂ ਟਰੂਡੋ ਆਪਣੇ ਪਹਿਲੇ ਪ੍ਰਧਾਨ ਮੰਤਰੀ ਦੀ ਤਰਜ਼ ਤੇ ਇਸ ਤੋਂ ਇਨਕਾਰ ਕਰ ਰਹੇ ਹਨ। ਕੈਨੇਡਾ ਵਿੱਚ ਡੇਅਰੀ ਫਾਰਮਰਜ਼ ਦੀ ਗਿਣਤੀ 11,000 ਹੈ ਅਤੇ ਇਸ ਦਾ ਬਹੁਤਾ ਹਿੱਸਾ ਓਨਟੇਰੀਓ ਅਤੇ ਕਿਊਬੈੱਕ ਵਿੱਚ ਹੈ ਜਿੱਥੇ ਵੋਟਾਂ ਵੀ ਮੁਲਕ ਦੇ ਬਾਕੀ ਸੂਬਿਆਂ ਨਾਲੋਂ ਵਧੇਰੇ ਹਨ।
ਡੇਅਰੀ ਫਾਰਮਰਜ਼ ਆਫ ਕੈਨੇਡਾ ਲੌਬੀ ਗਰੁੱਪ ਜੋ ਪਹਿਲਾਂ ਇਹ ਸ਼ੰਕਾ ਜਿਤਾ ਚੁੱਕਿਆ ਸੀ ਕਿ ਸ਼ਾਇਦ ਟਰੂਡੋ  ਉਹਨਾਂ ਦੇ ਵਪਾਰ ਦਾ ਸੌਦਾ ਕਰ ਸਕਦੇ ਹਨ ਮੰਗਲਵਾਰ ਨੂੰ 25 ਮਿੰਟ ਲਈ ਟਰੂਡੋ ਨੂੰ ਮਿਲਿਆ ਅਤੇ ਉਹਨਾਂ ਦੱਸਿਆ ਕਿ ਟਰੂਡੋ ਨੇ ਉਹਨਾਂ ਨੂੰ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਹੈ। 
ਗਰੁੱਪ ਦੇ ਪ੍ਰਧਾਨ ਪੀਅਰ ਲੈਂਪਰਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਾਲ਼ ਮਿਲਣੀ ਬਹੁਤ ਵਧੀਆ ਸੀ, ਉਹਨਾਂ ਨੇ ਕੈਨੇਡਾ ਦੀ ਪੂਰੀ ਡੇਅਰੀ ਫਾਰਮਿੰਟ ਨੂੰ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਕਿ ਉਹ ਨਵੀਂ ਪੀੜ੍ਹੀ ਲਈ ਮਜਬੂਤ ਡੇਅਰੀ ਪੈਦਾਵਾਰ ਚਾਹੁੰਦੇ ਹਨ। 
ਅਲੱਗ ਤੌਰ ਤੇ ਨਿਊਜ਼ ਏਜੰਸੀ ਨਾਲ਼ ਗੱਲ ਕਰਦਿਆਂ ਲੈਂਪਰਨ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਡੇਅਰੀ ਖ਼ੇਤਰ ਦੀ ਕਿਸੇ ਤਰ੍ਹਾਂ ਮਾਲੀ ਮੱਦਦ ਦੇਣ ਤੇ ਚਰਚਾ ਨਹੀਂ ਹੋਈ। ਔਟਵਾ ਦਾ ਕਹਿਣਾ ਹੈ ਕਿ ਫਿੱਲਹਾਲ ਉਹ ਇਹ ਵਿਚਾਰ ਰਹੇ ਹਨ ਕਿ ਹਾਲ ਹੀ ਵਿੱਚ ਅਮੈਰਿਕਾ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੁਮਿਨੀਅਮ ਤੇ ਲਾਏ ਗਏ ਟੈਰਿਫ ਤੋਂ ਪੀੜਤ ਕਾਰੋਬਾਰਾਂ ਦੀ ਸਹਾਇਤਾ ਕਿਵੇਂ ਕੀਤੀ ਜਾਵੇ। 
ਕੈਨੇਡਾ ਦੀ ਡੇਅਰੀ ਫਾਰਮਿੰਗ ਵੱਡੇ ਪੱਧਰ ਤੇ ਸਰਕਾਰ ਦੇ ਅਧਿਕਾਰ ਖ਼ੇਤਰ ਵਿੱਚ ਹੈ ਅਤੇ ਸਰਕਾਰ ਹੀ ਇਸ ਦੀ ਕੀਮਤ ਅਤੇ ਕਿੰਨੀ ਪੈਦਾਵਾਰ ਹੋਣੀ ਚਾਹੀਦੀ ਹੈ ਤੈਅ ਕਰਦੀ ਹੈ। ਇਹ ਕੀਮਤ ਅਮੈਰਿਕਾ ਦੇ ਸਥਾਨਕ ਗਾਹਕਾਂ ਦੀ ਕੀਮਤ ਤੋਂ ਕਾਫੀ ਵੱਧ ਹੈ। ਇਸ ਨੂੰ ਨਾਫਟਾ ਸਮਝੌਤੇ ਤੋਂ ਵੀ ਬਾਹਰ ਰੱਖਿਆ ਗਿਆ ਹੈ। 
ਕੈਨੇਡਾ ਦੀ ਪਾਰਲੀਮੈਂਟ ਟ੍ਰੰਪ ਅਤੇ ਉਹਨਾਂ ਦੇ ਸਲਾਹਕਾਰਾਂ ਵੱਲੋਂ ਟਰੂਡੋ ਤੇ ਕੀਤੇ ਗਏ ਨਿੱਜੀ ਹਮਲਿਆਂ ਦੀ ਨਿੰਦਾ ਦਾ ਮਤਾ ਪਾਸ ਕਰ ਚੁੱਕੀ ਹੈ। 
ਕੈਨੇਡਾ ਦੇ ਈਕੋਸ ਪੋਲਸਟਰ ਫ੍ਰੈਂਕ ਗਰੇਵਜ਼ ਦਾ ਕਹਿਣਾ ਹੈ ਕਿ ਟਰੂਡੋ ਨੂੰ ਮਿਲ ਰਿਹਾ ਸਮਰਥਨ ਹਾਲ ਦੀ ਘੜ੍ਹੀ ਉਹਨਾਂ ਲਈ ਠੀਕ ਹੈ ਪਰ ਆਉਣ ਵਾਲੇ ਸਮੇਂ ਇਹ ਕਿਸ ਕਰਵਟ ਬੈਠੈਗਾ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਗਰੇਵਜ਼ ਦਾ ਕਹਿਣਾ ਹੈ ਕਿ ਵਪਾਰਕ ਜੰਗ ਕਿਸੇ ਵੀ ਮੌਜੂਦਾ ਸਰਕਾਰ ਲਈ ਫਾਇਦੇਮੰਦ ਨਹੀਂ ਰਹੀ ਹੈ। ਜੇਕਰ ਇਹ ਲੰਬੀ ਚਲੀ ਗਈ ਤਾਂ ਇਸ ਦੇ ਵੱਡੇ ਆਰਥਿਕ ਨੁਕਸਾਨ ਹੋ ਸਕਦੇ ਹਨ ਜਿਸ ਦਾ ਖ਼ਾਮਿਆਜ਼ਾ ਮੌਜੂਦਾ ਰਾਜ ਕਰ ਰਹੀ ਲੀਡਰਸ਼ਿੱਪ ਨੂੰ ਭੁਗਤਣਾ ਪਵੇਗਾ। 
ਮੌਜੂਦਾ ਸਰਵੇਖਣਾਂ ਮੁਤਾਬਿਕ ਲਿਬਰਲ ਅਤੇ ਵਿਰੋਧੀ ਕੰਜ਼ਰਵਟਿਵ ਬਰਾਬਰ ਹਨ। ਵਪਾਰਕ ਜੰਗ ਜਿਸ ਨਾਲ਼ ਵੱਡੇ ਪੱਧਰ ਤੇ ਨੌਕਰੀਆਂ ਜਾ ਸਕਦੀਆਂ ਹਨ ਨੂੰ 46 ਸਾਲਾ ਪ੍ਰਧਾਨ ਮੰਤਰੀ ਜੋ 2015 ਵਿੱਚ ਵੱਡੀ ਬਹੁਮਤ ਨਾਲ਼ ਸਰਕਾਰ ਵਿੱਚ ਆਏ ਸਨ ਦੀ ਅਸਫਲਤਾ ਕਰਾਰ ਦਿੱਤਾ ਜਾਵੇਗਾ।
ਉਹ ਇਸ ਤੋਂ ਪੀੜਤ ਖ਼ੇਤਰਾਂ ਨੂੰ ਮਾਲੀ ਸਹਾਇਤਾ ਦੇ ਸਕਦੇ ਹਨ ਪਰ ਇਸ ਖ਼ਰਚ ਕਈ ਬਿਲੀਅਨ ਡਾਲਰ ਹੋਵੇਗਾ। ਟਰੂਡੋ ਨੇ ਟ੍ਰੰਪ ਦੀਆਂ ਮੰਗਾਂ ਨੂੰ ਨਾਫਟਾ ਸੌਦੇਬਾਜ਼ੀ ਨਾਲ਼ ਜੋੜਿਆ ਹੈ ਪਰ ਟ੍ਰੰਪ ਨੇ ਹਾਲ ਹੀ ਵਿੱਚ ਆਟੋ ਇੰਪੋਰਟ ਤੇ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। 
ਟਰੂਡੋ ਦੇ ਨਿਕਟੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਟ੍ਰੰਪ ਦੀ ਨੀਤੀ ਸਮਝਣ ਵਿੱਚ ਕੋਈ ਗ਼ਲਤੀ ਕੀਤੀ ਹੈ। ਇਸ ਲਈ ਉਹਨਾਂ ਨੇ ਟ੍ਰੰਪ ਦੇ ਵੱਡੇ ਪੱਧਰ ਤੇ ਬਦਲਦੇ ਮਿਜਾਜ਼ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਕ ਹੋਰ ਗੁਪਤ ਨਿਕਟਵਰਤੀ ਦਾ ਕਹਿਣਾ ਹੈ ਕਿ ਜੇਕਰ ਟਰੂਡੋ ਟ੍ਰੰਪ ਨੂੰ ਇਹ ਵੀ ਕਹਿ ਦਿੰਦੇ ਕਿ ਜੋ ਉਹ ਮੰਗ ਰਹੇ ਅਸੀਂ ਦੇਣ ਨੂੰ ਤਿਆਰ ਹਾਂ ਤਾਂ ਵੀ ਇਸ ਦੀ ਕੋਈ ਗਾਰੰਟੀ ਨਹੀਂ ਸੀ ਕਿ ਉਹ ਸੰਤੁਸ਼ਟ ਹੋ ਜਾਂਦੇ।