ਟੋਰਾਂਟੋ, ਇਸ ਵਾਰੀ ਵੀਸਕੂਲ ਵਾਪਿਸ ਜਾਂਦਿਆਂ ਦੀਆਂ ਬੱਚਿਆਂ ਦੀਆਂ ਸੈਲਫੀਆਂ ਜਾਂ ਸਾਰਾ ਦਿਨ ਸਿਰ ਜੋੜ ਕੇ ਫੋਨ ਵੇਖਣ ਵਾਲੇ ਦ੍ਰਿਸ਼ ਆਮ ਤੌਰ ਉੱਤੇ ਨਜ਼ਰ ਨਹੀਂ ਆਉਣਗੇ ਕਿਉਂਕਿ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਨਸਟਾਗ੍ਰਾਮ, ਸਨੈਪਚੈਟ ਤੇ ਨੈੱਟਫਲਿਕਸ ਉੱਤੇ ਇਸ ਸਾਲ ਵੀ ਪਾਬੰਦੀ ਬਰਕਰਾਰ ਰੱਖੀ ਜਾਵੇਗੀ।
ਪਿਛਲੇ ਹਫਤੇ ਜਾਰੀ ਕੀਤੇ ਗਏ ਬਿਆਨ ਵਿੱਚ ਸਕੂਲ ਬੋਰਡ ਨੇ ਆਖਿਆ ਕਿ ਗਰਮੀਆਂ ਵਿੱਚ ਵਾਈ-ਫਾਈ ਨੈੱਟਵਰਕ ਨੂੰ ਅਪਗ੍ਰੇਡ ਕਰਨ ਵਿੱਚ ਕਾਫੀ ਦੇਰਹੋਈ। ਸਕੂਲ ਬੋਰਡ ਨੇ ਮਈ ਵਿੱਚ ਇਹ ਐਲਾਨ ਕੀਤਾ ਸੀ ਕਿ ਮਸ਼ਹੂਰ ਇਮੇਜ ਸੇ਼ਅਰਿੰਗ ਤੇ ਕਈ ਹੋਰ ਅਹਿਮ ਐਪਜ਼ ਤੱਕ ਵਿਦਿਆਰਥੀਆਂ ਦੀ ਪਹੁੰਚ ਉੱਤੇ 30 ਜੂਨ ਤੱਕ ਰੋਕ ਲਾਈ ਗਈ ਹੈ।
ਉਸ ਸਮੇਂ ਬੋਰਡ ਨੇ ਆਖਿਆ ਸੀ ਕਿ ਮੋਬਾਈਲਜ਼ ਦੀ ਵਰਤੋਂ ਵਿੱਚ ਕਾਫੀ ਵਾਧਾ ਹੋਣ ਕਾਰਨ ਨੈੱਟਵਰਕ ਦੀ ਮੰਗ ਵੀ ਵਧੀ ਹੈ। ਪਰ ਇਸ ਪੱਧਰ ਉੱਤੇ ਗਤੀਵਿਧੀਆਂ ਨੂੰ ਸਪੋਰਟ ਕਰਨ ਲਈ ਇਹ ਕਾਫੀ ਨਹੀਂ ਹੈ। ਬੋਰਡ ਅਨੁਸਾਰ ਸਕੂਲ ਦਾ ਅੱਧਾ ਸਿਸਟਮ ਪੁਰਾਣੇ, ਤੇ ਹੌਲੀ ਚੱਲਣ ਵਾਲੇ ਨੈੱਟਵਰਕ ਦੀ ਵਰਤੋਂ ਕਰਦਾ ਹੈ। ਇਹ ਨੈੱਟਵਰਕ ਮੌਜੂਦਾ ਟਰੈਫਿਕ ਦਾ ਭਾਰ ਨਹੀਂ ਸਹਿ ਸਕਦਾ। ਬੋਰਡ ਨੂੰ ਆਸ ਹੈ ਕਿ ਜਲਦ ਹੀ ਤੇਜ ਨੈੱਟਵਰਕ ਇਨਸਟਾਲ ਕਰਵਾ ਲਿਆ ਜਾਵੇਗਾ ਤੇ ਸਕੂਲ ਯੀਅਰ ਸੁ਼ਰੂ ਹੋਣ ਤੋਂ ਪਹਿਲਾਂ ਹੀ ਅਜਿਹਾ ਕੀਤਾ ਜਾਵੇਗਾ।