ਸਕਾਰਬਰੋ— ਟੋਰਾਂਟੋ ਦੇ ਸਕਾਰਬਰੋ ‘ਚੋਂ ਲਾਪਤਾ ਹੋਈ 6 ਸਾਲਾਂ ਬੱਚੀ ਨੂੰ ਕਈ ਘੰਟਿਆਂ ਬਾਅਦ ਪੁਲਸ ਨੇ ਲੱਭ ਲਿਆ ਹੈ। ਮੰਗਲਵਾਰ ਦੁਪਹਿਰੇ ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਜੈਸਮਿਨ ਵਿਲੀਅਮਸਨ ਨੂੰ ਆਖਰੀ ਵਾਰ ਐਗਲਿੰਟਨ ਤੇ ਮਿਡਲੈਂਡ ਐਵੇਨਿਊ ਨੇੜੇ ਗਿਲਡਰ ਤੇ ਲਾਰਡ ਰਾਬਰਟ ਡ੍ਰਾਈਵ ਨੇੜੇ ਮੰਗਲਵਾਰ ਸਵੇਰੇ ਤੜਕਸਾਰ 1 ਵਜੇ ਦੇ ਕਰੀਬ ਦੇਖਿਆ ਗਿਆ ਸੀ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਜਦੋਂ ਬੱਚੀ ਦੀ ਮਾਂ ਸੁੱਤੀ ਉੱਠੀ ਤਾਂ ਉਸ ਨੇ ਦੇਖਿਆ ਕਿ ਬੱਚੀ ਆਪਣੇ ਕਮਰੇ ‘ਚ ਨਹੀਂ ਸੀ। 
ਪੁਲਸ ਨੇ ਦੱਸਿਆ ਕਿ ਡਿਵੀਜਨ 13 ਦੀ ਪੁਲਸ ਨੇ ਦੁਪਹਿਰੇ ਕਰੀਬ 1 ਵਜੇ ਬੱਚੀ ਨੂੰ ਸ਼ਹਿਰੇ ਦੇ ਦੂਜੇ ਪਾਸਿਓਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਪੁਲਸ ਨੇ ਅਜੇ ਮਾਮਲੇ ਸਬੰਧੀ ਹੋਣ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਹੈ ਤੇ ਮਾਮਲੇ ਦੀ ਲੈਵਲ 3 ‘ਤੇ ਜਾਂਚ ਕੀਤੀ ਜਾ ਰਹੀ ਹੈ, ਜਿਸ ਨੂੰ ਐਮਰਜੰਸੀ ਲੈਵਲ ਕਿਹਾ ਜਾਂਦਾ ਹੈ।