ਟੋਕੀਓ, 4 ਸਤੰਬਰਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੈਰਾਲੰਪਿਕਸ ਰਿਕਾਰਡ ਦੇ ਨਾਲ ਟੋਕੀਓ ਖੇਡਾਂ ਵਿੱਚ ਭਾਰਤ ਲਈ ਤੀਜਾ ਸੋਨ ਤਗਮਾ ਜਿੱਤਿਆ, ਜਦੋਂ ਕਿ ਸਿੰਘਰਾਜ ਅਡਾਨਾ ਨੇ ਮਿਕਸਡ 50 ਮੀਟਰ ਪਿਸਟਲ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਸ਼੍ਰੇਣੀ ਵਿੱਚ ਵਿਸ਼ਵ ਰਿਕਾਰਡਧਾਰੀ 19 ਸਾਲਾ ਨਰਵਾਲ ਨੇ 218 ਦਾ ਪੈਰਾਲੰਪਿਕਸ ਰਿਕਾਰਡ ਬਣਾਇਆ। ਇਸ ਦੌਰਾਨ ਹਰਿਆਣਾ ਸਰਕਾਰ ਨੇ ਨਰਵਾਲ ਨੂੰ 6 ਕਰੋੜ ਤੇ ਅਡਾਨਾ ਨੂੰ 4 ਕਰੋੜ ਰੁਪਏ ਦਾ ਇਨਾਮ ਦੇਣ  ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਦੋਵਾਂ ਨੂੰ ਸਰਕਾਰੀ ਨੌਕਰੀ ਦੀ ਵੀ ਪੇਸ਼ਕਸ਼ ਕੀਤੀ ਗਈ ਹੈ।