ਬ੍ਰਿਸਟਲ:ਇਥੇ ਭਾਰਤ ਤੇ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਪਹਿਲੇ ਟੈਸਟ ਵਿੱਚ ਭਾਰਤੀ ਮਹਿਲਾ ਕ੍ਰਿਕਟ ਨੇ ਦੂਜੇ ਸੈਸ਼ਨ ਵਿੱਚ ਇੰਗਲੈਂਡ ਦੀ ਸਲਾਮੀ ਬੱਲੇਬਾਜ਼ ਟੈਮੀ ਬਿਊਮੌਂਟ (66) ਦਾ ਮਹੱਤਵਪੂਰਨ ਵਿਕਟ ਹਾਸਲ ਕੀਤਾ। ਮੇਜ਼ਬਾਨ ਟੀਮ ਨੇ ਪਹਿਲੇ ਦਿਨ ਚਾਹ ਦੇ ਸਮੇਂ ਤੱਕ ਦੋ ਵਿਕਟਾਂ ਦੇ ਨੁਕਸਾਨ ’ਤੇ 162 ਦੌੜਾਂ ਬਣਾ ਲਈਆਂ ਸਨ। ਭਾਰਤੀ ਟੀਮ ਨੇ ਸਵੇਰ ਦੇ ਸੈਸ਼ਨ ਵਿੱਚ ਲਾਰੇਨ ਬੱਲੇਬਾਜ਼ ਵਿਨਫੀਲਡ ਹਿਲ ਦਾ ਵਿਕਟ ਹਾਸਲ ਕੀਤਾ, ਜੋ 35 ਦੌੜਾਂ ਕੇ ਖੇਡ ਰਹੀ ਸੀ। ਮੇਜ਼ਬਾਨ ਟੀਮ ਦੀ ਦੂਜੀ ਵਿਕਟ ਭਾਰਤੀ ਗੇਂਦਬਾਜ਼ ਸਨੇਹ ਰਾਣਾ ਨੇ ਹਾਸਲ ਕੀਤੀ।