ਮੁੰਬਈ, 4 ਦਸੰਬਰ
ਭਾਰਤ ਦੇ ਖ਼ਿਲਾਫ਼ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਅੱਜ ਨਿਊਜ਼ੀਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ਵਿੱਚ 62 ਦੌੜਾਂ ’ਤੇ ਆਲ-ਆਊਟ ਹੋ ਗਈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਆਪਣੀ ਪਹਿਲੀ ਪਾਰੀ ਵਿੱਚ 325 ਦੌੜਾਂ ’ਤੇ ਆਲ-ਆਊਟ ਹੋ ਗਈ ਸੀ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਟੀਮ ਦੀ ਪਹਿਲੀ ਪਾਰੀ ਸਿਰਫ 62 ਦੌੜਾਂ ’ਤੇ ਹੀ ਸਿਮਟ ਗਈ। ਭਾਰਤ ਲਈ ਆਰ. ਅਸ਼ਵਿਨ ਨੇ ਚਾਰ ਖਿਡਾਰੀ ਆਊਟ ਕੀਤੇ ਜਦੋਂ ਕਿ ਮੁਹੰਮਦ ਸਿਰਾਜ ਨੇ ਨਿਊਜ਼ੀਲੈਂਡ ਦੇ ਤਿੰਨ ਖਿਡਾਰੀਆਂ ਨੂੰ ਪੈਵੀਲੀਅਨ ਪਹੁੰਚਾਇਆ।