ਦੁਬਈ, 27 ਜੁਲਾਈ
ਭਾਰਤ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅੱਜ ਜਾਰੀ ਆਈਸੀਸੀ ਟੈਸਟ ਦਰਜਾਬੰਦੀ ’ਚ 11 ਸਥਾਨਾਂ ਦੇ ਫਾਇਦੇ ਨਾਲ 63ਵੇਂ ਸਥਾਨ ’ਤੇ ਆ ਗਿਆ ਹੈ ਜਦਕਿ ਕਪਤਾਨ ਰੋਹਿਤ ਸ਼ਰਮਾ 9ਵੇਂ ਸਥਾਨ ਹੈ। ਜੈਸਵਾਲ ਨੇ ਵੈਸਟ ਇੰਡੀਜ਼ ਖ਼ਿਲਾਫ ਪੋਰਟ ਆਫ ਸਪੇਨ ’ਚ ਡਰਾਅ ਰਹੇ ਟੈਸਟ ’ਚ 57 ਅਤੇ 38 ਦੌੜਾਂ ਦੀਆਂ ਪਾਰੀਆਂ ਖੇਡੀਆਂ। ਹੁਣ ਉਸ ਦੇ 466 ਅੰਕ ਹਨ।
ਦੂਜੇ ਟੈਸਟ ’ਚ 80 ਅਤੇ 57 ਦੌੜਾਂ ਬਣਾਉਣ ਵਾਲੇ ਰੋਹਿਤ ਸ਼ਰਮਾ ਦੇ 759 ਅੰਕ ਹਨ ਅਤੇ ਉਹ ਸ੍ਰੀਲੰਕਾ ਦੇ ਕਪਤਾਨ ਦਿਮੁਖ ਕਰੁਨਾਰਤਨੇ ਨਾਲ 9ਵੇਂ ਸਥਾਨ ’ਤੇ ਹੈ। ਰਿਸ਼ਭ ਪੰਤ ਇੱਕ ਸਥਾਨ ਦੇ ਨੁਕਸਾਨ ਨਾਲ 12ਵੇਂ ਸਥਾਨ ’ਤੇ ਖਿਸਕ ਗਿਆ ਜਦਕਿ ਵਿਰਾਟ ਕੋਹਲੀ 733 ਅੰਕਾਂ 14ਵੇਂ ਸਥਾਨ ’ਤੇ ਬਰਕਰਾਰ ਹੈ। ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ 833 ਅੰਕਾਂ ਨਾਲ ਦਰਜਾਬੰਦੀ ’ਚ ਸਿਖਰ ’ਤੇ ਹੈ ਜਦਕਿ ਆਸਟਰੇਲੀਆ ਦਾ ਮਾਰਨਸ ਲਾਬੂਸ਼ੇਨ ਅਤੇ ਇੰਗਲੈਂਡ ਦਾ ਜੋਅ ਰੂਟ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਇਸ ਦੌਰਾਨ ਇੰਗਲੈਂਡ ਦਾ ਜੈਕ ਕਰਾਊਲੇ 13 ਸਥਾਨਾਂ ਦੇ ਫਾਇਦੇ ਨਾਲ 35 ਸਥਾਨ ’ਤੇ ਆ ਗਿਆ ਹੈ ਅਤੇ ਹੈਰੀ ਬਰੁੱਕ 11ਵੇਂ ਅਤੇ ਜੌਨੀ ਬੇੇਅਰਸਟੋ ਸਾਂਝੇ ਰੂਪ ’ਚ 19ਵੇਂ ਸਥਾਨ ’ਤੇ ਹੈ। ਟੈਸਟ ਗੇਂਦਬਾਜ਼ਾਂ ਦੀ ਦਰਜਾਬੰਦੀ ’ਚ ਭਾਰਤੀ ਸਪਿੰਨਰ ਰਵੀਚੰਦਰਨ ਅਸ਼ਵਿਨ 879 ਅੰਕਾਂ ਨਾਲ ਸਿਖਰ ’ਤੇ ਹੈ ਅਤੇ ਰਵਿੰਦਰ ਜਡੇਜਾ 6ਵੇਂ ਸਥਾਨ ’ਤੇ ਹੈ ਜਿਸ ਦੇ 782 ਅੰਕ ਹਨ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਛੇ ਸਥਾਨਾਂ ਦੇ ਫਾਇਦੇ ਲਾਲ 33ਵੇਂ ਸਥਾਨ ’ਤੇ ਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸ੍ਰੀਲੰਕਾ ਦਾ ਪ੍ਰਬਾਤ ਜੈਸੂਰਿਆ 7ਵੇਂ ਅਤੇ ਰਮੇਸ਼ ਮੈਂਡਿਸ 21ਵੇਂ ਸਥਾਨ ’ਤੇ ਹੈ। ਦੂਜੇ ਪਾਸੇ ਹਰਫਨਮੌਲਾ ਖਿਡਾਰੀਆਂ ਵਿੱਚੋਂ ਰਵਿੰਦਰ ਜਡੇਜਾ ਅਤੇ ਆਰ. ਅਸ਼ਵਿਨ ਪਹਿਲੇ ਦੋ ਸਥਾਨਾਂ ’ਤੇ ਹਨ ਜਦਕਿ ਅਕਸ਼ਰ ਪਟੇਲ ’ਤੇ ਹੈ।