ਮੈਲਬੋਰਨ—  ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਲਬੋਰਨ ‘ਚ ਖੇਡਿਆ ਜਾ ਰਿਹਾ ਦੂਜਾ ਟੀ-20 ਮੈਚ ਰੱਦ ਹੋ ਗਿਆ ਹੈ। ਭਾਰਤ 3 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਪਿੱਛੇ ਹੈ। ਜੇਕਰ ਸੀਰੀਜ਼ ਨੂੰ ਬਚਾਉਣਾ ਹੈ ਤਾਂ ਉਸ ਨੂੰ 25 ਤਰੀਕ ਨੂੰ ਹੋਣ ਵਾਲੇ ਮੈਚ ਨੂੰ ਹਰ ਹਾਲਤ ‘ਚ ਜਿੱਤਣਾ ਹੋਵੇਗਾ। ਭੁਵਨੇਸ਼ਵਰ ਕੁਮਾਰ ਅਤੇ ਖਲੀਲ ਅਹਿਮਦ ਤੋਂ ਮਿਲੀ ਚੰਗੀ ਸ਼ੁਰੂਆਤ ਦੇ ਦਮ ‘ਤੇ ਭਾਰਤ ਨੇ ਆਸਟਰੇਲੀਆ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ‘ਚ 19 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 132 ਦੌੜਾਂ ਹੀ ਬਣਾਉਣ ਦਿੱਤੀਆਂ ਪਰ ਡਕਵਰਥ ਲੁਈਸ ਨਿਯਮ ਦੇ ਤਹਿਤ ਉਸ ਨੂੰ ਜਿੱਤ ਲਈ 137 ਦੌੜਾਂ ਦਾ ਟੀਚਾ ਮਿਲਿਆ। ਇਸ ਵਿਚਾਲੇ ਮੀਂਹ ਰੁਕਿਆ ਅਤੇ ਭਾਰਤ ਨੂੰ ਟੀਚਾ ਮਿਲਿਆ ਪਰ ਫਿਰ ਮੀਂਹ ਪੈਣ ਨਾਲ ਮੈਚ ਨੂੰ ਰੱਦ ਕੀਤਾ ਗਿਆ।

 

ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾ ਟਾਸ ਜਿੱਤਕੇ ਆਸਟਰੇਲੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਭਾਰਤ ਨੇ ਮੈਚ ਦੇ ਪਹਿਲੇ ਹੀ ਓਵਰ ਦੀ ਦੂਜੀ ਗੇਂਦ ‘ਤੇ ਆਰੋਨ ਫਿੰਚ ਨੂੰ ਆਊਟ ਕਰ ਦਿੱਤਾ। ਭੁਵਨੇਸ਼ਵਰ ਕੁਮਾਰ ਨੇ ਕਪਤਾਨ ਆਰੋਨ ਫਿੰਚ ਨੂੰ ਬਿਨਾ ਖਾਤਾ ਖੋਲ੍ਹੇ ਪਵੇਲੀਅਨ ਭੇਜ ਦਿੱਤਾ ਹੈ। ਆਸਟਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕ੍ਰਿਸ ਲਿਨ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਕ੍ਰਿਸ ਲਿਨ ਨੂੰ ਖਲੀਲ ਅਹਿਮਦ ਨੇ ਆਊਟ ਕੀਤਾ। ਇਸ ਤੋਂ ਬਾਅਦ ਡਾਰਸੀ ਸ਼ਾਰਟ 14 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਡਾਰਸੀ ਸ਼ਾਰਟ ਨੂੰ ਵੀ ਖਲੀਲ ਅਹਿਮਦ ਨੇ ਆਊਟ ਕੀਤਾ। ਆਸਟਰੇਲੀਆ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਮਾਰਕਸ ਸਟੋਈਨਿਸ 4 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਮਾਰਕਸ ਸਟੋਈਨਿਸ ਨੂੰ ਜਸਪ੍ਰੀਤ ਬੁਮਰਾਹ ਨੇ ਆਊਟ ਕੀਤਾ। ਆਸਟਰੇਲੀਆ ਦਾ ਪੰਜਵਾਂ ਵਿਕਟ ਗਲੇਨ ਮੈਕਸਵੇਲ ਦੇ ਰੂਪ ‘ਚ ਡਿੱਗਾ। ਗਲੇਨ ਮੈਕਸਵੇਲ 19 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਮੈਕਸਵੇਲ ਨੂੰ ਕਰੁਣਾਲ ਪੰਡਯਾ ਨੇ ਬੋਲਡ ਕਰਕੇ ਪਵੇਲੀਅਨ ਭੇਜਿਆ। ਆਸਟਰੇਲੀਆ ਦਾ ਛੇਵਾਂ ਵਿਕਟ ਐਲੇਕਸ ਕੈਰੀ ਦੇ ਰੂਪ ‘ਚ ਡਿੱਗਾ। ਐਲੇਕਸ ਕੈਰੀ 4 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਇਸ ਤੋਂ ਬਾਅਦ ਆਸਟਰੇਲੀਆ ਦੇ ਨਾਥਨ ਕੂਲਟਰ ਨਾਈਲ ਦਾ ਵਿਕਟ ਡਿੱਗਿਆ। ਨਾਥਨ 18 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਭੁਵਨੇਸ਼ਵਰ ਕੁਮਾਰ ਨੇ ਨਾਥਨ ਨੂੰ ਮਨੀਸ਼ ਪਾਂਡੇ ਹੱਥੋਂ ਕੈਚ ਕਰਾ ਕੇ ਪਵੇਲੀਅਨ ਭੇਜਿਆ।