ਐਡੀਲੇਡ, 11 ਨਵੰਬਰ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਰਤੀ ਟੀ-20 ਟੀਮ ਵਿੱਚ ਅਗਲੇ 24 ਮਹੀਨਿਆਂ ਵਿੱਚ ਵੱਡੇ ਬਦਲਾਅ ਕਰਨ ਦੇ ਰੌਂਅ ਵਿੱਚ ਹੈ। ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਸੀਨੀਅਰ ਖਿਡਾਰੀਆਂ ਨੂੰ ਹੌਲੀ-ਹੌਲੀ ਬਾਹਰ ਕੀਤਾ ਜਾਵੇਗਾ। ਅਜਿਹਾ ਲਗਦਾ ਹੈ ਕਿ ਅਸ਼ਵਿਨ ਅਤੇ ਦਿਨੇਸ਼ ਕਾਰਤਿਕ ਨੇ ਭਾਰਤ ਵੱਲੋਂ ਟੀ-20 ਦੇ ਆਪਣੇ ਆਖਰੀ ਮੈਚ ਖੇਡ ਲਏ ਹਨ ਤੇ ਹੁਣ ਕੋਹਲੀ ਅਤੇ ਰੋਹਿਤ ਦੀ ਵਾਰੀ ਆਉਣ ਵਾਲੀ ਹੈ। ਅਗਲਾ ਟੀ-20 ਵਿਸ਼ਵ ਕੱਪ ਦੋ ਸਾਲ ਦੂਰ ਹੈ ਅਤੇ ਜੇ ਘਟਨਾਕ੍ਰਮ ਬਾਰੇ ਜਾਣਕਾਰੀ ਰੱਖਣ ਵਾਲਿਆਂ ਦੀ ਮੰਨੀਏ ਤਾਂ ਹਾਰਦਿਕ ਪਾਂਡਿਆ ਨੂੰ ਟੀ-20 ਦੀ ਕਪਤਾਨੀ ਮਿਲ ਸਕਦੀ ਹੈ ਤੇ ਉਸ ਦੀ ਅਗਵਾਈ ਹੇਠ ਨਵੀਂ ਟੀਮ ਤਿਆਰ ਕੀਤੀ ਜਾ ਸਕਦੀ ਹੈ।