ਐਡੀਲੇਡ, 2 ਨਵੰਬਰ
ਭਾਰਤ ਨੇ ਅੱਜ ਇਥੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ 12 ਮੈਚ ਵਿੱਚ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਛੇ ਵਿਕਟਾਂ ’ਤੇ 184 ਦੌੜਾਂ ਬਣਾਈਆਂ। ਭਾਰਤ ਲਈ ਵਿਰਾਟ ਕੋਹਲੀ ਨੇ ਨਾਬਾਦ 64 ਦੌੜਾਂ ਬਣਾਈਆਂ, ਜਦਕਿ ਲੋਕੇਸ਼ ਰਾਹੁਲ ਨੇ 50 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਬੱਲੇਬਾਜ਼ੀ ਕਰਨ ਲਈ ਆਉਣ ਤੋਂ ਬਾਅਦ ਮੈਚ ਰੋਕਣਾ ਪਿਆ। ਇਸ ਕਾਰਨ ਲੰਕਾ ਦਾ ਟੀਚਾ 16 ਓਵਰਾਂ ’ਚ 151 ਦੌੜਾਂ ਮਿੱਥ ਦਿੱਤਾ ਗਿਆ। ਲੰਕਾ ਤੈਅ ਓਵਰਾਂ ਵਿੱਚ 6 ਵਿਕਟਾਂ ’ਤੇ 145 ਦੌੜਾਂ ਬਣਾ ਸਕਿਆ। ਇਸ ਤੋਂ ਪਹਿਲਾਂ ਭਾਰਤ ਖ਼ਿਲਾਫ਼ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਟੀਮ ਵਿੱਚ ਇੱਕ ਬਦਲਾਅ ਕਰਦੇ ਹੋਏ ਦੀਪਕ ਹੁੱਡਾ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਸ਼ਾਮਲ ਕੀਤਾ ਹੈ। ਬੰਗਲਾਦੇਸ਼ ਨੇ ਵੀ ਟੀਮ ਵਿੱਚ ਇੱਕ ਬਦਲਾਅ ਕੀਤਾ ਹੈ ਅਤੇ ਸੌਮਿਆ ਸਰਕਾਰ ਦੀ ਜਗ੍ਹਾ ਸ਼ਰੀਫੁਲ ਇਸਲਾਮ ਨੂੰ ਮੌਕਾ ਦਿੱਤਾ ਹੈ।