ਲਾਡੇਰਹਿੱਲ, 13 ਅਗਸਤ
ਭਾਰਤ ਨੇ ਵੈਸਟ ਇੰਡੀਜ਼ ਨੂੰ ਚੌਥੇ ਟੀ-20 ਕੌਮਾਂਤਰੀ ਮੈਚ ਵਿੱਚ ਅੱਜ ਨੌਂ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਇਸ ਲੜੀ ਵਿੱਚ 2-2 ਨਾਲ ਬਰਾਬਰੀ ਹਾਸਲ ਕਰ ਲਈ ਹੈ। ਭਾਰਤ ਵੱਲੋਂ ਵੈਸਟ ਇੰਡੀਜ਼ ਨੂੰ 8 ਵਿਕਟਾਂ ’ਤੇ 178 ਦੌੜਾਂ ’ਤੇ ਰੋਕਣ ਮਗਰੋਂ 17 ਓਵਰਾਂ ਵਿੱਚ ਇਕ ਵਿਕਟ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ ਗਿਆ। ਭਾਰਤ ਤਰਫੋਂ ਯਸ਼ਸਵੀ ਜੈਸਵਾਲ ਨੇ ਨਾਬਾਦ 84 ਤੇ ਸ਼ੁਭਮਨ ਗਿੱਲ ਨੇ 77 ਦੌੜਾਂ ਦੀ ਪਾਰੀ ਖੇਡੀ। ਦੋਹਾਂ ਨੇ ਪਹਿਲੇ ਵਿਕਟ ਲਈ 165 ਦੌੜਾਂ ਦੀ ਸਾਂਝੇਦਾਰੀ ਕੀਤੀ।