ਨੇਪੀਅਰ, 23 ਦਸੰਬਰ

ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਆਖਰੀ ਟੀ-20 ਮੈਚ ਵਿਚ ਚਾਰ ਵਿਕਟਾਂ ਨਾਲ ਹਰਾ ਦਿੱਤਾ ਹੈ। ਮਹਿਮਾਨ ਟੀਮ ਵਲੋਂ ਮੁਹੰਮਦ ਰਿਜ਼ਵਾਨ ਨੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਦੱਸਣਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲੇ ਦੋ ਮੈਚ ਜਿੱਤ ਕੇ ਲੜੀ ਪਹਿਲਾਂ ਹੀ ਜਿੱਤ ਲਈ ਸੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ’ਤੇ 173 ਦੌੜਾਂ ਬਣਾਈਆਂ ਜਦਕਿ ਪਾਕਿਸਤਾਨ ਨੇ ਦੋ ਗੇਂਦਾਂ ਰਹਿੰਦਿਆਂ ਹੀ ਜੇਤੂ ਟੀਚਾ ਪੂਰਾ ਕਰ ਲਿਆ। ਮੁਹੰਮਦ ਰਿਜ਼ਵਾਨ ਨੇ 59 ਗੇਂਦਾਂ ਵਿਚ 89 ਦੌੜਾਂ ਬਣਾ ਕੇ ਪਾਕਿਸਤਾਨ ਦੀ ਜਿੱਤ ਪੱਕੀ ਕੀਤੀ।