ਆਕਲੈਂਡ:ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਪਹਿਲੇ ਟੀ-20 ਮੈਚ ਵਿਚ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਦੀ ਜਿੱਤ ਵਿਚ ਪਹਿਲਾ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਜੈਕਬ ਡਫੀ ਨੇ ਅਹਿਮ ਭੂਮਿਕਾ ਨਿਭਾਈ ਤੇ ਪਾਕਿਸਤਾਨ ਦੀਆਂ ਚਾਰ ਵਿਕਟਾਂ 33 ਦੌੜਾਂ ਦੇ ਕੇ ਹਾਸਲ ਕੀਤੀਆਂ। ਡਫੀ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਪਾਕਿਸਤਾਨ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ’ਤੇ 153 ਦੌੜਾਂ ਹੀ ਬਣਾ ਸਕਿਆ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਕ ਵੇਲੇ ਪਾਕਿਸਤਾਨ ਦੀਆਂ ਛੇ ਵਿਕਟਾਂ 79 ਦੌੜਾਂ ’ਤੇ ਡਿੱਗ ਗਈਆਂ ਸਨ ਪਰ ਫਾਹਿਮ ਅਸ਼ਰਫ ਨੇ 18 ਗੇਂਦਾਂ ਖੇਡ ਕੇ 31 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਟੀਮ ਵਲੋਂ ਸਲਾਮੀ ਬੱਲੇਬਾਜ਼ ਟਿਮ ਸੇਫਰਟ ਨੇ 57 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਮਾਰਕ ਚੈਪਮੈਨ ਨੇ 34 ਤੇ ਮਿਸ਼ੇਲ ਸੈਂਟਨਰ ਨੇ 12 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਜੇਤੂ ਟੀਚਾ ਸੱਤ ਗੇਂਦਾਂ ਰਹਿੰਦਿਆਂ ਹਾਸਲ ਕਰ ਲਿਆ।