ਸੰਜੇ ਗੁਪਤਾ ਨੇ ’23ਵੀਂ 5 ਕਿਲੋਮੀਟਰ ਵਾਟਰਲੂ ਫ਼ਾਲ ਕਲਾਸਿਕ ਰੱਨ ਤੇ ਵਾੱਕ’ ਵਿਚ ਭਾਗ ਲਿਆ
ਬਰੈਂਪਟਨ/ਸਟਾਰ ਨਿਊਜ਼ (ਡਾ. ਝੰਡ) -ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਕੁਲਦੀਪ ਗਰੇਵਾਲ ਨੇ ਬੀਤੇ ਸ਼ਨੀਵਾਰ 5 ਅਕਤੂਬਰ ਨੂੰ ਕਾਲਿੰਗਵੁੱਡ ਸ਼ਹਿਰ ਵਿਖੈ ਹੋਈ Ḕਕਾਲਿੰਗਵੁੱਡ ਹਾਫ਼-ਮੈਰਾਥਨḔ ਵਿਚ ਭਾਗ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਚ 500 ਤੋਂ ਵਧੇਰੇ ਦੌੜਾਕ ਸ਼ਾਮਲ ਹੋਏ ਜਿਨ੍ਹਾਂ ਵਿਚ ਅੱਧੇ ਤੋਂ ਵਧੇਰੇ ਔਰਤਾਂ ਅਤੇ ਬੱਚੇ ਸਨ ਜਿਸ ਤੋਂ ਇਸ ਦੌੜ ਲਈ ਔਰਤਾਂ ਤੇ ਬੱਚਿਆਂ ਵਿਚ ਪਾਏ ਜਾਣ ਵਾਲੇ ਉਤਸ਼ਾਹ ਦਾ ਭਲੀ-ਭਾਂਤ ਪਤਾ ਲੱਗਦਾ ਹੈ।
ਕੁਲਦੀਪ ਗਰੇਵਾਲ ਨੇ ਬਿੱਬ ਨੰਬਰ 181 ਨਾਲ ਇਸ ਹਾਫ਼-ਮੈਰਾਥਨ ਵਿਚ ਸ਼ਮੂਲੀਅਤ ਕਰਕੇ ਇਸ ਨੂੰ ਬਿੱਬ ਵਿਚ ਲੱਗੀ ਚਿੱਪ ਵੱਲੋਂ ਦਰਸਾਏ ਗਏ ਟਾਈਮ ਅਨੁਸਾਰ 1 ਘੰਟਾ 59 ਮਿੰਟ ਤੇ 41 ਸਕਿੰਟਾਂ ਵਿਚ ਸਫ਼ਲਤਾ-ਪੂਰਵਕ ਸੰਪੰਨ ਕੀਤਾ। ਹਾਫ਼-ਮੈਰਾਥਨ ਲਈ ਦੌੜੇ 200 ਤੋਂ ਵਧੇਰੇ ਦੌੜਾਕਾਂ ਵਿਚ ਉਸ ਦਾ 86Ḕਵਾਂ ਸਥਾਨ ਸੀ ਅਤੇ ਆਪਣੇ 60-64 ਸਾਲ ਉਮਰ ਵਰਗ ਵਿਚ ਉਹ ਤੀਸਰੇ ਸਥਾਨ Ḕਤੇ ਰਿਹਾ। ਇਸ ਤਰ੍ਹਾਂ ਉਸ ਨੇ ਆਪਣੇ ਹਾਫ਼-ਮੈਰਾਥਨ ਦੇ ਪਿਛਲੇ ਰਿਕਾਰਡ ਜੋ ਕਿ ਮਿਸੀਸਾਗਾ ਮੈਰਾਥਨ ਦਾ 2 ਘੰਟੇ 2 ਮਿੰਟ 5 ਸਕਿੰਟ ਦਾ ਹੈ, ਵਿਚ ਕਾਫ਼ੀ ਸੁਧਾਰ ਕੀਤਾ ਹੈ ਅਤੇ ਆਪਣੇ ਉਮਰ-ਵਰਗ ਵਿਚ ਵਧੀਆ ਪੋਜ਼ੀਸ਼ਨ ਪ੍ਰਾਪਤ ਕੀਤੀ ਹੈ।
ਏਸੇ ਤਰ੍ਹਾਂ ਕਲੱਬ ਦੇ ਇਕ ਹੋਰ ਮੈਂਬਰ ਸੰਜੂ ਗੁਪਤਾ ਨੇ ਏਸੇ ਦਿਨ ਵਾਟਰਲੂ ਵਿਚ ਹੋਈ 23ਵੀਂ ਫ਼ਾਲ ਕਲਾਸਿਕ ਵਿਚ 5 ਕਿਲੋਮੀਟਰ ਕਲਾਸਿਕ ਰੱਨ ਐਂਡ ਵਾੱਕ ਵਿਚ ਭਾਗ ਲਿਆ ਅਤੇ ਉਸ ਨੇ ਇਹ ਵਾੱਕ 40 ਮਿੰਟ 32 ਸਕਿੰਟ ਵਿਚ ਪੂਰੀ ਕੀਤੀ। ਇਸ ਵਾੱਕ ਵਿਚ 635 ਵਾੱਕਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 338 ਮਰਦ ਅਤੇ 397 ਔਰਤਾਂ ਸਨ। ਇਨ੍ਹਾਂ ਵਿਚ ਬੱਚਿਆਂ ਦੀ ਵੀ ਕਾਫ਼ੀ ਗਿਣਤੀ ਸੀ। ਸੰਜੂ ਗੁਪਤਾ ਇਸ ਦੌੜ ਵਿਚ 607’ਵੇ ਸਥਾਨ ‘ਤੇ ਰਿਹਾ ਕਿਉਂਕਿ ਉਸ ਦੇ ਸੱਜੇ ਪੈਰ ਵਿਚ ਆਈ ਮੋਚ ਅਜੇ ਪੂਰੀ ਤਰ੍ਹਾਂ ਠਕਿ ਨਹੀਂ ਹੋਈ ਅਤੇ ਉਸ ਦੇ ਡਾਕਟਰ ਨੇ ਉਸ ਨੂੰ ਦੌੜਨ ਤੋਂ ਮਨ੍ਹਾਂ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਉਹ ਵਾੱਕ ਵਿਚ ਹਿੱਸਾ ਲੈ ਲੈਂਦਾ ਹੈ।
ਟੀæਪੀæਏæਆਰæ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਦੋਹਾਂ ਦੌੜਾਕਾਂ ਨੂੰ ਇਨ੍ਹਾਂ ਈਵੈਂਟਾਂ ਵਿਚ ਸਫ਼ਲਤਾ ਪੂਰਵਕ ਭਾਗ ਲੈਣ ਲਈ ਹਾਰਦਿਕ ਵਧਾਈ ਦਿੱਤੀ ਗਈ ਅਤੇ 20 ਅਕਤੂਬਰ ਨੂੰ ਹੋਣ ਵਾਲੀ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਵਿਚ ਭਾਗ ਲੈਣ ਲਈ ਉਨ੍ਹਾਂ ਨੂੰ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ।