ਨੌਟਿੰਘਮ, 14 ਜੂਨ
ਭਾਰਤੀ ਕਿ੍ਕਟ ਟੀਮ ’ਤੇ ਪ੍ਰਸੰਸਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨ ਦੀਆਂ ਕਾਫ਼ੀ ਉਮੀਦਾਂ ਲਾਈਆਂ ਜਾ ਰਹੀਆਂ ਹਨ ਜਿਸ ਕਾਰਨ ਟੀਮ ਦੇ ਮੈਂਬਰਾਂ ’ਤੇ ਇਸ ਗੱਲ ਦਾ ਕਾਫ਼ੀ ਬੋਝ ਹੈ ਪ੍ਰੰਤੂ ਆਲਰਾਉੂਂਡਰ ਹਾਰਦਿਕ ਪੰਡਿਆ ਨੇ ਇਹ ਕਹਿ ਕੇ ਇਸ ਬੋਝ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਹੈ ਤੇ ਡੇਢ ਕਰੋੜ ਲੋਕ ਹੀ ਉਨ੍ਹਾਂ ਤੋਂ ਵਿਸ਼ਵ ਕੱਪ ਜਿੱਤਣ ਦੀ ਉਮੀਦ ਲਗਾਈ ਬੈਠੇ ਹਨ।
ਹਾਰਦਿਕ ਨੇ ਆਈਸੀਸੀ ਵੱਲੋਂ ਜਾਰੀ ਕੀਤੇ ਗਏ ਵੀਡੀਓ ਵਿੱਚ ਕਿਹਾ, ‘‘ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ ਕਿਉਂਕਿ ਸਿਰਫ਼ ਇਕ ਅਰਬ 50 ਕਰੋੜ ਲੋਕ ਹੀ ਉਮੀਦ ਲਗਾਈ ਬੈਠੇ ਹਨ, ਇਸ ਲਈ ਕੋਈ ਦਬਾਅ ਨਹੀਂ ਹੈ। ਭਾਰਤ ਦੀ ਵਿਸ਼ਵ ਕੱਪ ਮੁਹਿੰਮ ਵਿੱਚ ਪੰਡਿਆ ਸਭ ਤੋਂ ਵੱਡੇ ਖਿਡਾਰੀ ਬਣ ਕੇ ਉਭਰੇ ਹਨ। ਇਸ 25 ਸਾਲਾ ਖਿਡਾਰੀ ਨੇ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਟੀਚਾ ਵਿਸ਼ਵ ਕੱਪ ਜਿੱਤਣਾ ਹੈ।
ਉਸ ਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ 14 ਜੁਲਾਈ ਨੂੰ ਕੱਪ ਮੇਰੇ ਹੱਥ ਵਿੱਚ ਹੋਵੇ। ਮੈਂ ਬਸ ਇਸ ਬਾਰੇ ਹੀ ਸੋਚ ਰਿਹਾ ਹਾਂ। ਇਥੋਂ ਤਕ ਕਿ ਜਦ ਮੈਂ ਇਸ ਬਾਰੇ ਸੋਚਦਾ ਹਾਂ ਤਕ ਮੈਨੂੰ ਅਜੀਬ ਜਿਹੀ ਖੁਸ਼ੀ ਮਿਲਦੀ ਹੈ। ਮੇਰਾ ਯੋਜਨਾ ਬਣੀ ਆਸਾਨ ਹੈ: ਵਿਸ਼ਵ ਕੱਪ ਜਿੱਤਣਾ। ਮੈਂ ਇਸ ਦੀ ਉਮੀਦ ਕਰ ਰਿਹਾ ਹਾਂ ਅਤੇ ਮੈਂ ਖੁਦ ਤੋਂ ਆਸ ਲਗਾਈ ਬੈਠਾ ਹਾਂ।’’
ਹਾਰਦਿਕ ਨੇ ਕਿਹਾ, ‘‘ਭਾਰਤ ਵੱਲੋਂ ਖੇਡਣਾ ਮੇਰੇ ਲਈ ਸਭ ਕੁਝ ਹੈ। ਇਹ ਮੇਰੀ ਜ਼ਿੰਦਗੀ ਹੈ। ਮੈਂ ਅਜਿਹਾ ਵਿਅਕਤੀ ਹਾਂ ਜੋ ਇਸ ਖੇਡ ਪ੍ਰਤੀ ਪਿਆਰ ਅਤੇ ਜਨੂਨ ਨਾਲ ਕਿ੍ਕਟ ਖੇਡਦਾ ਹਾਂ। ਮੈਨੂੰ ਚੁਣੌਤੀਆਂ ਪਸੰਦ ਹਨ। ਪਿਛਲੇ ਸਾਢੇ ਤਿੰਨ ਸਾਲ ਤੋਂ ਮੈਂ ਇਸ ਦੀਆਂ ਤਿਆਰੀਆਂ ਕਰ ਰਿਹਾ ਹਾਂ ਅਤੇ ਹੁਣ ਸਮਾਂ ਆ ਗਿਆ ਹੈ।’’
ਇਸ ਕਿ੍ਕਟਰ ਨੇ ਕਿਹਾ ਕਿ ਆਪਣੇ ਕਰੀਅਰ ਦੌਰਾਨ ਉਸ ਨੂੰ ਜਿਨ੍ਹਾਂ ਸੰਘਰਸ਼ਾਂ ’ਚੋਂ ਗੁਜ਼ਰਨਾ ਪਿਆ ਉਨ੍ਹਾਂ ਤੋਂ ਉਸ ਨੂੰ ਇਹ ਕੁਝ ਸਿੱਖਣ ਨੂੰ ਮਿਲਿਆ ਕਿ ਪ੍ਰਸਥਿਤੀਆਂ ਜਿਹੋ ਜਹੀਆਂ ਵੀ ਹੋਣ ਹਮੇਸ਼ਾ ਖੁਸ਼ ਰਹਿਣਾ ਹੈ।
ਹਾਰਦਿਕ ਨੇ ਯਾਦ ਕੀਤਾ ਕਿ ਵਿਸ਼ਵ ਕੱਪ 2011 ਦੀ ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਸ ਤਰ੍ਹਾਂ ਜਸ਼ਨ ਮਨਾਇਆ ਸੀ ਅਤੇ ਉਦੋਂ ਉਨ੍ਹਾਂ ਦੇਸ਼ ਵੱਲੋਂ ਖੇਡਣ ਦਾ ਸੁਪਨਾ ਦੇਖਿਆ ਸੀ।
ਹਾਰਦਿਕ ਨੇ ਕਿਹਾ, ‘‘2011 ’ਚ ਵਿਸ਼ਵ ਕੱਪ ਜਿੱਤਣ ਮਗਰੋਂ ਅਸੀਂ ਗਲੀ ’ਚ ਨਿਕਲ ਗਏ ਸੀ ਜੋ ਇਕ ਤਿਉਹਾਰ ਬਣ ਗਿਆ ਸੀ। ਉਸ ਨੇ ਕਿਹਾ ਕਿ ਉਸ ਵੇਲੇ ਦੀ ਤਸਵੀਰ ਉਸ ਦੇ ਇਕ ਦੋਸਤ ਨੇ ਉਸ ਨੂੰ ਭੇਜੀ ਅਤੇ ਪੁੱਛਿਆ ਕਿ ਕੀ ਤੈਨੂੰ ਇਹ ਯਾਦ ਹੈ ਤਾਂ ਉਸ ਨੇ ਕਿਹਾ ਹਾਂ ਬਿਲਕੁਲ।’’ ਉਸ ਨੇ ਕਿਹਾ ਕਿ, ‘‘ਅੱਠ ਸਾਲ ਬਾਅਦ ਮੈਂ ਵਿਸ਼ਵ ਕੱਪ 2019 ਖੇਡ ਰਿਹਾ ਹਾਂ ਜੋ ਕਿ ਮੇਰਾ ਇਕ ਸਪਨਾ ਸੀ।’’