ਮੇਰਠ, 18 ਜਨਵਰੀ

ਐਤਵਾਰ ਨੂੰ ਸਮਾਜਵਾਦੀ ਪਾਰਟੀ-ਰਾਸ਼ਟਰੀ ਲੋਕ ਦਲ ਗਠਜੋੜ ਨੂੰ ਹਮਾਇਤ ਦੇਣ ਦਾ ਐਲਾਨ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਆਪਣੇ ਪਿਛਲੇ ਬਿਆਨ ਤੋਂ ‘ਯੂ-ਟਰਨ’ ਲੈਂਦਿਆਂ ਆਪਣਾ ਸੁਰ ਬਦਲ ਲਿਆ ਹੈ। ਅੱਜ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਯੂਨੀਅਨ ਕਿਸੇ ਵੀ ਪਾਰਟੀ ਜਾਂ ਗਠਜੋੜ ਦਾ ਸਮਰਥਨ ਨਹੀਂ ਕਰੇਗੀ। ਸ੍ਰੀ ਟਿਕੈਤ ਨੇ ਕਿਹਾ, ‘ਬੀਕੇਯੂ ਗੈਰ-ਸਿਆਸੀ ਸੰਗਠਨ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਹੈ। ਬੀਕੇਯੂ ਵਿਧਾਨ ਸਭਾ ਚੋਣਾਂ ਤੋਂ ਵੱਖ ਹੈ ਅਤੇ ਕਿਸੇ ਪਾਰਟੀ ਜਾਂ ਗਠਜੋੜ ਦਾ ਸਮਰਥਨ ਨਹੀਂ ਕਰੇਗੀ।’