ਲਾਸ ਏਂਜਲਸ, 30 ਨਵੰਬਰ
ਮਸ਼ਹੂਰ 54 ਸਾਲਾ ਮੁੱਕੇਬਾਜ਼ ਮਾਈਕ ਟਾਈਸਨ ਨੇ 51 ਸਾਲਾ ਰੌਏ ਜੋਨਜ਼ ਜੂਨੀਅਰ ਨਾਲ ਸ਼ਾਨਦਾਰ ਪ੍ਰਦਰਸ਼ਨੀ ਮੁਕਾਬਲੇ ਵਿਚ ਰਿੰਗ ਵਿਚ ਵਾਪਸੀ ਕੀਤੀ। ਦੋਵਾਂ ਵਿਚਾਲੇ ਚੰਗਾ ਭੇੜ ਦੇਖਣ ਨੂੰ ਮਿਲਿਆ ਪਰ ਜੱਜਾਂ ਨੇ ਮੈਚ ਨੂੰ ਡਰਾਅ ਕਰਾਰ ਦਿੱਤਾ। ਦੋਵਾਂ ਨੇ ਦੋ-ਦੋ ਮਿੰਟ ਦੇ ਅੱਠ ਗੇੜ ਖੇਡੇ। ਦੁਨੀਆ ਦੇ ਸਾਬਕਾ ਹੈਵੀਵੇਟ ਚੈਂਪੀਅਨ ਨੇ ਟਾਈਸਨ ਨੇ 15 ਸਾਲਾਂ ਦੀ ਗੈਰਹਾਜ਼ਰੀ ਤੋਂ ਬਾਅਦ ਰਿੰਗ ਵਿਚ ਵਾਪਸੀ ਕੀਤੀ।