ਨਵੀਂ ਦਿੱਲੀ, 13 ਅਗਸਤ-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ ਨੂੰ ਬੰਦ ਕਰਨ ਸਬੰਧੀ ਅੱਜ ਮਾਈਕ੍ਰੋਬਲਾਗਿੰਗ ਪਲੇਟਫਾਰਮ ‘ਤੇ ਨਿਸ਼ਾਨਾ ਲਾਉਂਦਿਆ ਹੋਏ ਦੋਸ਼ ਲਗਾਇਆ ਕਿ ਅਮਰੀਕੀ ਕੰਪਨੀ ਪੱਖਪਾਤੀ ਹੈ ਅਤੇ ਭਾਰਤ ਦੀ ਰਾਜਨੀਤਿਕ ਪ੍ਰਕਿਰਿਆ ’ਚ ਦਖਲ ਦੇ ਰਹੀ ਹੈ। ਇਹ ਸਰਕਾਰ ਕਹੇ ਮੁਤਬਕ ਚੱਲ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੋ ਕੁਝ ਟਵਿੱਟਰ ਨੇ ਕੀਤਾ ਹੈ ਉਹ ਭਾਰਤ ਦੇ ਲੋਕਤੰਤਰੀ ਢਾਂਚੇ ‘ਤੇ ਹਮਲਾ ਹੈ।