ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਾਰੇ ਬੰਧਕਾਂ ਨੂੰ ਹੁਣੇ ਰਿਹਾਅ ਕਰੇ, ਬਾਅਦ ਵਿੱਚ ਨਹੀਂ। ਜਿਨ੍ਹਾਂ ਲੋਕਾਂ ਦਾ ਤੁਸੀਂ ਕਤਲ ਕੀਤਾ ਹੈ, ਉਨ੍ਹਾਂ ਦੀਆਂ ਲਾਸ਼ਾਂ ਤੁਰੰਤ ਵਾਪਸ ਕਰੋ, ਨਹੀਂ ਤਾਂ ਤੁਹਾਨੂੰ ਖ਼ਤਮ ਕਰ ਦਿਤਾ ਜਾਵੇਗਾ। ਸਿਰਫ਼ ਬਿਮਾਰ ਲੋਕ ਹੀ ਲਾਸ਼ਾਂ ਨੂੰ ਰੱਖਦੇ ਹਨ, ਤੁਸੀਂ ਬਿਮਾਰ ਹੋ। ਟਰੰਪ ਨੇ ਆਪਣੇ ਅਧਿਕਾਰਤ ਹੈਂਡਲ ’ਤੇ ‘ਸ਼ਲੋਮ’ ਦਾ ਅਰਥ ਸਮਝਾਉਂਦੇ ਹੋਏ ਹਮਾਸ ਨੂੰ ਦੋ ਵਿਕਲਪ ਦਿੱਤੇ। ਟਰੰਪ ਨੇ ਬੁਧਵਾਰ ਨੂੰ ‘ਸ਼ਲੋਮ ਹਮਾਸ’ ਦਾ ਮਤਲਬ ਹੈ ਹੈਲੋ ਅਤੇ ਅਲਵਿਦਾ ਹੈ। ਤੁਸੀਂ ਚੁਣ ਸਕਦੇ ਹੋ। ਹੁਣੇ ਸਾਰੇ ਬੰਧਕਾਂ ਨੂੰ ਰਿਹਾਅ ਕਰੋ। ਬਾਅਦ ਵਿੱਚ ਨਹੀਂ। ਟਰੰਪ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਤੁਸੀਂ ਕਤਲ ਕੀਤਾ ਹੈ, ਉਨ੍ਹਾਂ ਦੀਆਂ ਲਾਸ਼ਾਂ ਤੁਰਤ ਵਾਪਸ ਕਰੋ। ਨਹੀਂ ਤਾਂ ਇਹ ਤੁਹਾਡੇ ਲਈ ਸਭ ਕੁਝ ਖ਼ਤਮ ਹੋ ਜਾਵੇਗਾ।’’ ਉਨ੍ਹਾਂ ਕਿਹਾ ਕਿ ਸਿਰਫ਼ ਬਿਮਾਰ ਅਤੇ ਵਿਗੜੇ ਲੋਕ ਹੀ ਲਾਸ਼ਾਂ ਰੱਖਦੇ ਹਨ। ਤੁਸੀਂ ਬਿਮਾਰ ਅਤੇ ਵਿਗੜੇ ਹੋ! ਟਰੰਪ ਨੇ ਟਰੂਥ ਸੋਸ਼ਲ ’ਤੇ ਕਿਹਾ, ‘‘ਮੈਂ ਇਜ਼ਰਾਈਲ ਨੂੰ ਉਹ ਸਭ ਕੁਝ ਭੇਜ ਰਿਹਾ ਹਾਂ ਜਿਸਦੀ ਉਸਨੂੰ ਕੰਮ ਪੂਰਾ ਕਰਨ ਲਈ ਲੋੜ ਹੈ। ਜੇਕਰ ਤੁਸੀਂ ਮੇਰੀ ਗੱਲ ਨਹੀਂ ਸੁਣੀ, ਤਾਂ ਹਮਾਸ ਦਾ ਇੱਕ ਵੀ ਮੈਂਬਰ ਸੁਰੱਖਿਅਤ ਨਹੀਂ ਰਹੇਗਾ।’’
ਵ੍ਹਾਈਟ ਹਾਊਸ ਨੇ ਬੁੱਧਵਾਰ ਦੇਰ ਰਾਤ ਕਿਹਾ ਕਿ ਗਾਜ਼ਾ ਬੰਧਕਾਂ ਦੇ ਮੁੱਦੇ ’ਤੇ ਅਮਰੀਕਾ ਅਤੇ ਹਮਾਸ ਵਿਚਾਲੇ ਕਤਰ ਦੀ ਰਾਜਧਾਨੀ ਦੋਹਾ ’ਚ ਸਿੱਧੀ ਗੱਲਬਾਤ ਹੋਈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਸੀ ਕਿ ਗੱਲਬਾਤ ਤੋਂ ਪਹਿਲਾਂ ਇਜ਼ਰਾਈਲ ਨਾਲ ਵੀ ਗੱਲ ਕੀਤੀ ਗਈ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇਸ ਗੱਲਬਾਤ ਦੀ ਜਾਣਕਾਰੀ ਦਿੱਤੀ। ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ਾ ਵਿਚ ਅਜੇ ਵੀ ਲਗਭਗ 24 ਬੰਧਕ ਬਚੇ ਹੋਏ ਹਨ। ਇਨ੍ਹਾਂ ਵਿੱਚ ਇੱਕ ਅਮਰੀਕੀ ਨਾਗਰਿਕ ਏਡਾਨ ਅਲੈਗਜ਼ੈਂਡਰ ਵੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਘੱਟੋ-ਘੱਟ 35 ਹੋਰ ਲੋਕ ਵੀ ਸ਼ਾਮਲ ਹਨ।
ਬੀਬੀਸੀ ਮੁਤਾਬਕ ਇਸ ਚਰਚਾ ਦੀ ਖ਼ਬਰ ਸਭ ਤੋਂ ਪਹਿਲਾਂ ਮੀਡੀਆ ਹਾਊਸ ਐਕਸੀਓਸ ਨੇ ਦਿੱਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਅਮਰੀਕੀ ਬੰਧਕਾਂ ਦੀ ਰਿਹਾਈ ਸਮੇਤ ਯੁੱਧ ਨੂੰ ਖ਼ਤਮ ਕਰਨ ਲਈ ਇਕ ਵਿਆਪਕ ਸਮਝੌਤੇ ’ਤੇ ਚਰਚਾ ਕਰ ਰਹੀਆਂ ਹਨ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਲੀਵਿਟ ਨੇ ਕਿਹਾ ਕਿ ਬੰਧਕਾਂ ਲਈ ਵਿਸ਼ੇਸ਼ ਦੂਤ ਐਡਮ ਬੋਹਲਰ ਦਾ ਕੰਮ ਅਮਰੀਕੀ ਲੋਕਾਂ ਲਈ ਸਹੀ ਕੰਮ ਕਰਨ ਦਾ ਚੰਗਾ ਯਤਨ ਸੀ। 1997 ਵਿੱਚ ਅਮਰੀਕਾ ਨੇ ਹਮਾਸ ਨੂੰ ਇੱਕ ਵਿਦੇਸ਼ੀ ਅਤਿਵਾਦੀ ਸੰਗਠਨ ਘੋਸ਼ਿਤ ਕੀਤਾ ਸੀ। 28 ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਅਤੇ ਹਮਾਸ ਵਿਚਾਲੇ ਸਿੱਧੀ ਗੱਲਬਾਤ ਹੋਈ ਹੈ।