ਫਲੋਰੀਡਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲੋਰੀਡਾ ਸਥਿਤ ਮਾਰ-ਏ-ਲਾਗੋ ਰਿਜ਼ੌਰਟ ਵਿੱਚ ਹਥਿਆਰ ਲੈ ਕੇ ਦਾਖਲ ਹੋਏ ਇੱਕ ਵਿਅਕਤੀ ਨੂੰ ਸੀਕਰੇਟ ਸਰਵਿਸ ਨੇ ਢੇਰ ਕਰ ਦਿੱਤਾ ਹੈ। ਸਥਾਨਕ ਮੀਡੀਆ ਨੇ ਸੀਕਰੇਟ ਸਰਵਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।

ਯੂਐਸ ਸੀਕਰੇਟ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਹਥਿਆਰਬੰਦ ਵਿਅਕਤੀ ਮਾਰ-ਏ-ਲਾਗੋ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰੱਖਿਆ ਘੇਰੇ ਵਿੱਚ ਦਾਖਲ ਹੋਇਆ ਅਤੇ ਉਸਨੂੰ ਗੋਲੀ ਮਾਰ ਦਿੱਤੀ ਗਈ। ਰਾਸ਼ਟਰਪਤੀ ਦੀ ਸੁਰੱਖਿਆ ਕਰਨ ਵਾਲੀ ਸੀਕ੍ਰੇਟ ਸਰਵਿਸ ਨੇ ਕਿਹਾ ਕਿ ਨੌਜਵਾਨ ਸੁਰੱਖਿਅਤ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਇੱਕ ਬੰਦੂਕ ਅਤੇ ਤੇਲ ਦੇ ਡੱਬੇ ਲੈ ਕੇ ਜਾ ਰਿਹਾ ਸੀ। ਇਸ ਘਟਨਾ ਵਿੱਚ ਕੋਈ ਵੀ ਏਜੰਟ ਜਾਂ ਪੀਬੀਐਸਓ ਕਰਮਚਾਰੀ ਜ਼ਖਮੀ ਨਹੀਂ ਹੋਇਆ।”

ਦੱਸ ਦਈਏ ਸੀਕ੍ਰੇਟ ਸਰਵਿਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਅਮਰੀਕੀ ਸੀਕਰੇਟ ਸਰਵਿਸ ਦੇ ਬੁਲਾਰੇ ਐਂਥਨੀ ਗੁਗਲੀਏਲਮੀ ਨੇ ‘X’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਗੁਗਲੀਏਲਮੀ ਨੇ ਕਿਹਾ, “ਅੱਜ ਸਵੇਰੇ ਮਾਰ-ਏ-ਲਾਗੋ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਇੱਕ ਹਥਿਆਰਬੰਦ ਵਿਅਕਤੀ ਨੂੰ ਅਮਰੀਕੀ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਗੋਲੀ ਮਾਰ ਦਿੱਤੀ।” ਇਸ ਘਟਨਾ ਦੌਰਾਨ ਕੋਈ ਵੀ ਸੁਰੱਖਿਆ ਕਰਮੀ ਜ਼ਖਮੀ ਨਹੀਂ ਹੋਇਆ ਹੈ।ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਰਾਸ਼ਟਰਪਤੀ ਟਰੰਪ ਵਾਸ਼ਿੰਗਟਨ ਡੀ.ਸੀ. ਦੇ ਵ੍ਹਾਈਟ ਹਾਊਸ ਵਿੱਚ ਸਨ। ਉਹ ਆਮ ਤੌਰ ‘ਤੇ ਵੀਕਐਂਡ ਮਾਰ-ਏ-ਲਾਗੋ ਵਿੱਚ ਬਿਤਾਉਂਦੇ ਹਨ।

ਦੱਸ ਦਈਏ ਕਿ ਸਤੰਬਰ 2024 ਵਿੱਚ ਵੀ ਇੱਕ ਵਿਅਕਤੀ ਨੇ ਅਜਿਹੀ ਨਾਕਾਮ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਟਰੰਪ ਗੋਲਫ ਖੇਡ ਰਹੇ ਸਨ। ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਸੀਕਰੇਟ ਸਰਵਿਸ ਦੇ ਜਵਾਨਾਂ ਨੇ ਝਾੜੀਆਂ ਦੇ ਪਿੱਛੇ ਰਾਈਫਲ ਲਈ ਖੜ੍ਹੇ ਇੱਕ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਇੱਕ ਐਸ.ਯੂ.ਵੀ. ਵਿੱਚ ਸਵਾਰ ਹੋ ਕੇ ਭੱਜ ਗਿਆ ਸੀ।ਘਟਨਾ ਵਾਲੀ ਥਾਂ ਤੋਂ ਇੱਕ ਰਾਈਫਲ, ਦੋ ਬੈਕਪੈਕ, ਇੱਕ ਸਕੋਪ ਅਤੇ ਇੱਕ ਗੋਪ੍ਰੋ ਕੈਮਰਾ ਬਰਾਮਦ ਹੋਇਆ ਸੀ। ਪਾਮ ਬੀਚ ਕਾਊਂਟੀ ਦੇ ਸ਼ੈਰਿਫ ਰਿਕ ਬ੍ਰੈਡਸ਼ਾ ਨੇ ਦੱਸਿਆ ਸੀ ਕਿ ਸ਼ੱਕੀ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ।