ਨਵੀਂ ਦਿੱਲੀ— ਫਾਰਮੂਲਾ ਵਨ ਦੇ ਚੈਂਪੀਅਨ ਡਰਾਈਵਰ ਲੁਈਸ ਹੇਮਿਲਟਨ ਨੇ ਭਾਰਤ ਨੂੰ ਗ਼ਰੀਬ ਦੇਸ਼ ਕਹੇ ਜਾਣ ‘ਤੇ ਹੋਣ ਵਾਲੀ ਆਲੋਚਨਾ ਦੇ ਬਾਅਦ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਆਪਣੀ ਸਫਾਫੀ ‘ਚ ਕੁਝ ਅਜਿਹੀਆਂ ਗੱਲਾਂ ਕੀਤੀਆਂ ਹਨ ਜੋ ਭਾਰਤੀ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਸਕਦੀ ਹੈ। ਹੇਮਿਲਟਨ ਨੇ ਆਪਣੀ ਸਫਾਈ ‘ਚ ਭਾਰਤ ‘ਚ ਫਾਰਮੂਲਾ ਵਨ ਟਰੈਕ ‘ਤੇ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਉਸ ਪੈਸੇ ਦੀ ਵਰਤੋਂ ਗਰੀਬੀ ਦੂਰ ਕਰਨ ਲਈ ਵਕਾਲਤ ਕੀਤੀ ਹੈ। ਦਰਅਸਲ ਹੇਮਿਲਟਨ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਭਾਰਤ ਜਿਹੇ ਗ਼ਰੀਬ ਦੇਸ਼ ‘ਚ ਫਾਰਮੂਲਾ ਵਨ ਜਿਹੇ ਮਹਿੰਗੇ ਖੇਡ ਆਯੋਜਨ ਨਹੀਂ ਹੋਣੇ ਚਾਹੀਦੇ ਹਨ। ਉਨ੍ਹਾਂ ਦੇ ਇਸ ਬਿਆਨ ਦੇ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਭਾਰਤੀਆਂ ਨੇ ਰੱਜ ਕੇ ਟਰੋਲ ਕੀਤਾ ਸੀ।
ਹੁਣ ਹੇਮਿਲਟਨ ਨੇ ਸੋਸ਼ਲ ਮੀਡੀਆ ਦੇ ਹੀ ਜ਼ਰੀਏ ਇਸ ‘ਤੇ ਆਪਣੀ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ, ”ਮੈਨੂੰ ਲਗਦਾ ਹੈ ਕਿ ਕਈ ਲੋਕ ਮੇਰੇ ਬਿਆਨ ਤੋਂ ਅਪਸੈਟ ਹਨ। ਭਾਰਤ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ‘ਚੋਂ ਇਕ ਹੈ। ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੋਣ ਦੇ ਨਾਲ ਇਸ ‘ਚ ਬੇਹੱਦ ਗਰੀਬੀ ਵੀ ਹੈ। ਜਦੋਂ ਮੈਂ ਗ਼ਰੀਬਾਂ ਵਿਚਾਲੇ ਡਰਾਈਵ ਕਰਦੇ ਹੋਏ ਫਾਰਮੂਲਾ ਵਨ ਦੇ ਟ੍ਰੈਕ ‘ਤੇ ਪਹੁੰਚਿਆ ਜਿੱਥੇ ਪੈਸੇ ਕੋਈ ਮਾਇਨੇ ਨਹੀਂ ਰਖਦਾ ਤਾਂ ਮੈਨੂੰ ਬਹੁਤ ਅਜੀਬ ਲੱਗਾ। ਭਾਰਤ ਨੇ ਕਰੋੜਾਂ ਰੁਪਏ ਅਜਿਹੇ ਟਰੈਕ ‘ਤੇ ਖਰਚ ਕਰ ਦਿੱਤੇ ਜਿਨ੍ਹਾਂ ਦਾ ਕੋਈ ਇਸਤਮਾਲ ਨਹੀਂ ਹੈ। ਇਸ ਪੈਸੇ ਨਾਲ ਕਈ ਸਕੂਲ ਅਤੇ ਘਰ ਬਣਾਏ ਜਾ ਸਕਦੇ ਸਨ।” ਹੇਮਿਲਟਨ ਦੇ ਇਸ ਬਿਆਨ ਦੇ ਬਾਅਦ ਉਨ੍ਹਾਂ ਨੂੰ ਟਰੋਲ ਕਰਨ ਵਾਲੇ ਲੋਕ ਵੀ ਉਨ੍ਹਾਂ ਨਾਲ ਸਹਿਮਤ ਹੋ ਗਏ ਹਨ।













