ਵੈਨਕੂਵਰ : ਕੈਨੇਡਾ ਦੀ ਉੱਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਜਰਟਿਨ ਟਰੂਡੋ ਤੇ ਫ੍ਰੀਲੈਂਡ ਵਿਚਾਲੇ ਕਈ ਦਿਨਾਂ ਤੋਂ ਤਲਖੀ ਬਣੀ ਹੋਈ ਸੀ। ਅਸਤੀਫ਼ੇ ਮਗਰੋਂ ਫ੍ਰੀਲੈਂਡ ਨੇ ਕਿਹਾ ਕਿ ਉਹ ਅਗਲੀ ਚੋਣ ਵੀ ਆਪਣੇ ਪੁਰਾਣੇ ਹਲਕੇ ਤੋਂ ਹੀ ਲੜੇਗੀ। ਇਸ ਤੋਂ ਪਹਿਲਾਂ ਇਕ ਹੋਰ ਮੰਤਰੀ ਸਿਆਨ ਫਰੇਜ਼ਰ ਨੇ ਵੀ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਸੀ। ਤਿੰਨ ਸਾਲ ਪਹਿਲਾਂ ਅਵਾਸ ਮੰਤਰੀ ਹੁੰਦਿਆਂ ਫਰੇਜ਼ਰ ਕੁਝ ਵਿਵਾਦਾਂ ਵਿੱਚ ਵੀ ਘਿਰੇ ਸਨ। ਦੋ ਮੰਤਰੀਆਂ ਵੱਲੋਂ ਦਿੱਤੇ ਅਸਤੀਫ਼ੇ ਟਰੂਡੋ ਵਜ਼ਾਰਤ ਲਈ ਖ਼ਤਰੇ ਦੀ ਘੰਟੀ ਸਮਝੇ ਜਾ ਰਹੇ ਹਨ।