ਬ੍ਰਿਟਿਸ਼ ਕੋਲੰਬੀਆ, 25 ਅਗਸਤ : ਲਿਬਰਲ ਆਗੂ ਜਸਟਿਨ ਟਰੂਡੋ ਅੱਜ ਬ੍ਰਿਟਿਸ਼ ਕੋਲੰਬੀਆ ਵਿੱਚ ਚੋਣ ਪ੍ਰਚਾਰ ਕਰਨਗੇ ਜਦਕਿ ਐਨਡੀਪੀ ਤੇ ਕੰਜ਼ਰਵੇਟਿਵ ਆਗੂ ਓਨਟਾਰੀਓ ਵਿੱਚ ਕੈਂਪੇਨ ਚਲਾਉਣਗੇ।
ਹਾਊਸਿੰਗ ਬਾਰੇ ਇੱਕ ਲੋਕਲ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਟਰੂਡੋ ਵੱਲੋਂ ਸਰ੍ਹੀ, ਬੀਸੀ ਵਿੱਚ ਐਲਾਨ ਕਰਨ ਦੀ ਸੰਭਾਵਨਾ ਹੈ।ਕੰਜ਼ਰਵੇਟਿਵ ਆਗੂ ਐਰਿਨ ਓਟੂਲ ਹੈਮਿਲਟਨ ਵਿੱਚ ਸਾਰਾ ਦਿਨ ਬਿਤਾਅ ਸਕਦੇ ਹਨ ਜਿੱਥੇ ਉਹ ਐਲਾਨ ਕਰਨ ਤੋਂ ਬਾਅਦ ਸ਼ਾਮ ਸਮੇਂ ਸਮਰਥਕਾਂ ਨੂੰ ਮਿਲਣ ਲਈ ਇੱਕ ਈਵੈਂਟ ਵਿੱਚ ਹਿੱਸਾ ਲੈਣਗੇ।
ਵਿੰਡਸਰ, ਓਨਟਾਰੀਓ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਸਿਟੀ ਦੇ ਮੇਅਰ ਨਾਲ ਮੁਲਾਕਾਤ ਕਰਨਗੇ ਤੇ ਉਸ ਤੋਂ ਬਾਅਦ ਉਹ ਲੋਕਲ ਫੈਡਰਲ ਚੋਣਾਂ ਲਈ ਉਮੀਦਵਾਰ ਦੇ ਨਾਲ ਦੁਪਹਿਰ ਸਮੇਂ ਵੋਟਰਾਂ ਨੂੰ ਮਿਲਣਗੇ।ਮੰਗਲਵਾਰ ਨੂੰ ਟਰੂਡੋ ਨੇ ਚੋਣ ਵਾਅਦਾ ਕਰਦਿਆਂ ਘਰ ਖਰੀਦਣ ਵਿੱਚ ਨੌਜਵਾਨਾਂ ਦੀ ਮਦਦ ਕਰਨ ਦੀ ਗੱਲ ਆਖੀ ਸੀ ਜਦਕਿ ਓਟੂਲ ਤੇ ਜਗਮੀਤ ਸਿੰਘ ਨੇ ਆਰਥਿਕ ਸਕਿਊਰਿਟੀ ਤੇ ਹੈਲਥ ਸਬੰਧੀ ਯੋਜਨਾਵਾਂ ਨੂੰ ਯਕੀਨੀ ਬਣਾਉਣ ਦਾ ਦਾਅਵਾ ਕੀਤਾ ਸੀ।
ਫੈਡਰਲ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ।