ਟੋਰਾਂਟੋ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਕਿਹਾ ਕਿ ਯੂ.ਕੇ. ਦੇ ਯੂਰਪੀਅਨ ਯੂਨੀਅਨ ਛੱਡਣ ਤੋਂ ਬਾਅਦ ਦੋਵੇਂ ਦੇਸ਼ ਇਕ ਨਵੀਂ ਦੁਵੱਲੀ ਵਪਾਰ ਫਰੀ ਡੀਲ ‘ਤੇ ਕੰਮ ਕਰ ਰਹੇ ਹਨ।
ਦੋਵਾਂ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਡੀਲ ਇਕ ਹਫਤੇ ਦੇ ਅੰਦਰ ਕੈਨੇਡਾ-ਯੂਰਪੀਅਨ ਯੂਨੀਅਨ ਵਿਚਕਾਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋ ਜਾਵੇਗਾ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕੈਨੇਡਾ ਯੂਕੇ ਨਾਲ ਬ੍ਰੈਗਜ਼ਿਟ ਪ੍ਰਕਿਰਿਆ ਦੌਰਾਨ ਮਜ਼ਬੂਤ ਵਪਾਰਕ ਸਬੰਧ ਕਾਇਮ ਕਰੇਗਾ। ਮੇ ਨੇ ਕਿਹਾ ਕਿ ਕੈਨੇਡਾ-ਯੂਰਪੀਅਨ ਯੂਨੀਅਨ ਸਮਝੋਤੇ ਦੀ ਵਰਤੋਂ ਕਰਦਿਆਂ ਇਕ ਨਵੇਂ ਦੁਵੱਲੇ ਸਮਝੋਤੇ ਦਾ ਆਧਾਰ ਬਣਾਇਆ ਗਿਆ, ਜੋ ਕਿ ਸਾਰੀਆਂ ਪਾਰਟੀਆਂ ਲਈ ਸੌਖੇ ਰਸਤੇ ਨੂੰ ਯਕੀਨੀ ਬਣਾਏਗਾ। ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਟਰੂਡੋ ਦੇ ਨਿਊਯਾਰਕ ਦੌਰੇ ‘ਤੋਂ ਪਹਿਲਾਂ ਸੋਮਵਾਰ ਨੂੰ ਹੋਈ।