4 ਨੇਸ਼ਨਜ਼ ਫੇਸ-ਆਫ਼ ਚੈਂਪੀਅਨਸ਼ਿਪ ’ਚ ਅਮਰੀਕਾ ਨੂੰ 3-2 ਨਾਲ ਹਰਾਉਣ ਤੋਂ ਬਾਅਦ ਟਰੂਡੋ ਨੇ ਕੀਤਾ ਪੋਸਟ
ਕੈਨੇਡਾ ਨੇ ਵੀਰਵਾਰ ਰਾਤ ਬੋਸਟਨ ’ਚ ਸੰਯੁਕਤ ਰਾਜ ਅਮਰੀਕਾ ਨੂੰ 3-2 ਨਾਲ ਹਰਾ ਕੇ ਐਨਐਚਐਲ 4 ਨੇਸ਼ਨਜ਼ ਫੇਸ-ਆਫ਼ ਚੈਂਪਿਅਨਸ਼ਿਪ ’ਤੇ ਕਬਜ਼ਾ ਕਰ ਲਿਆ ਅਤੇ ਕਾਰਨਰ ਮੈਕਡੇਵਿਡ ਵਲੋਂ ਕੈਨੇਡਾ ਲਈ ਮੈਚ ਜੇਤੂ ਗੋਲ ਕਰਨ ਦੇ ਕੁੱਝ ਹੀ ਪਲਾਂ ਬਾਅਦ ਹੀ ਇਸ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ਼ ਧਮਕੀਆਂ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਗੱਲਾਂ ਤੋਂ ਬਾਅਦ ਸਰਹੱਦ ਪਾਰ ਦੀਆਂ ਦੁਸ਼ਮਣੀਆਂ ਨਾਲ ਪਹਿਲਾਂ ਹੀ ਵਧੀ ਹੋਈ ਦੁਸ਼ਮਣੀ ਹੋਰ ਵੀ ਤਿੱਖੀ ਹੋ ਗਈ। ਟਰੰਪ ਨੇ ਵੀਰਵਾਰ ਸਵੇਰੇ ਯੂਐਸ ਟੀਮ ਨੂੰ ਉਨ੍ਹਾਂ ਦੀ ਸ਼ੁਭਕਾਮਨਾਵਾਂ ਦੇਣ ਲਈ ਬੁਲਾਇਆ, ਫਿਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਮਰੀਕਾ ’ਚ ਸ਼ਾਮਲ ਹੋਣ ਬਾਰੇ ਗੱਲ ਕਰਨ ਲਈ ਟਰੂਥ ਸੋਸ਼ਲ ਦਾ ਸਹਾਰਾ ਲਿਆ। ਜਿੱਤ ਤੋਂ ਬਾਅਦ ਟਰੂਡੋ ਨੇ ਅਪਣੇ ਅਮਰੀਕੀ ਹਮਰੁਤਬਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਟਰੂਡੋ ਨੇ ਲਿਖਿਆ, ‘ਤੁਸੀਂ ਸਾਡੇ ਦੇਸ਼ ਨੂੰ ਨਹੀਂ ਲੈ ਸਕਦੇ – ਅਤੇ ਤੁਸੀਂ ਸਾਡੀ ਖੇਡ ਨੂੰ ਵੀ ਨਹੀਂ ਲੈ ਸਕਦੇ।’’