ਨਵੀਂ ਦਿੱਲੀ, 26 ਨਵੰਬਰ

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਟਮਾਟਰ ਦੀ ਕੀਮਤ ਦਸੰਬਰ ਤੋਂ ਨਰਮ ਹੋਣ ਦੀ ਸੰਭਾਵਨਾ ਹੈ ਕਿਉਂਕਿ ਉੱਤਰੀ ਭਾਰਤ ਵਿਚ ਨਵਾਂ ਟਮਾਟਰ ਤਿਆਰ ਹੈ ਤੇ ਉਸ ਦੀ ਸਪਲਾਈ ਪਹਿਲੇ ਹਫਤੇ ਸ਼ੁਰੂ ਹੋ ਜਾਵੇਗੀ। ਉੱਤਰੀ ਭਾਰਤੀ ਰਾਜਾਂ ਤੋਂ ਟਮਾਟਰ ਦੀ ਆਮਦ ਸ਼ੁਰੂ ਹੋਣ ਨਾਲ ਸਪਲਾਈ ਵਧੇਗੀ ਅਤੇ ਕੀਮਤਾਂ ਵਿੱਚ ਗਿਰਾਵਟ ਆਵੇਗੀ।