ਜਮਸ਼ੇਦਪੁਰ (ਝਾਰਖੰਡ), 10 ਅਪਰੈਲ

ਜਮਸ਼ੇਦਪੁਰ ਦੇ ਸ਼ਾਸਤਰੀ ਨਗਰ ਵਿੱਚ ਧਾਰਮਿਕ ਝੰਡੇ ਦੀ ਕਥਿਤ ਬੇਅਦਬੀ ਕਾਰਨ ਦੋ ਧੜਿਆਂ ਵਿਚਾਲੇ ਪਥਰਾਅ ਅਤੇ ਅੱਗਜ਼ਨੀ ਤੋਂ ਬਾਅਦ ਫ਼ੌਜਦਾਰੀ ਜ਼ਾਬਤਾ (ਸੀਆਰਪੀਸੀ) ਦੀ ਧਾਰਾ 144 ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਐਤਵਾਰ ਸ਼ਾਮ ਨੂੰ ਦੋ ਸਮੂਹਾਂ ਨੇ ਦੋ ਦੁਕਾਨਾਂ ਅਤੇ ਆਟੋ-ਰਿਕਸ਼ਾ ਨੂੰ ਅੱਗ ਲਗਾ ਦਿੱਤੀ ਅਤੇ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਪੁਲੀਸ ਨੇ 50 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ।