ਰਾਂਚੀ, 20 ਜੁਲਾਈ

ਝਾਰਖੰਡ ਦੀ ਰਾਜਧਾਨੀ ਰਾਂਚੀ ਨੇੜੇ ਮੰਗਲਵਾਰ ਰਾਤ ਨੂੰ ਵਾਹਨਾਂ ਦੀ ਚੈਕਿੰਗ ਦੌਰਾਨ ਕਥਿਤ ਤੌਰ ‘ਤੇ ਪਸ਼ੂਆਂ ਦੀ ਤਸਕਰੀ ਕਰ ਰਹੇ ਵਾਹਨ ਨੇ ਮਹਿਲਾ ਪੁਲੀਸ ਅਧਿਕਾਰੀ ਨੂੰ ਟੱਕਰ ਮਾਰ ਕੇ ਹਲਾਕ ਕਰ ਦਿੱਤਾ। ਪੁਲੀਸ ਸਬ-ਇੰਸਪੈਕਟਰ ਸੰਧਿਆ ਟੋਪਨੋ (32) ਰਾਂਚੀ ਦੇ ਤੁਪੁਦਾਨਾ ਇਲਾਕੇ ‘ਚ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ, ਜਦੋਂ ਉਸ ਨੂੰ ਤੇਜ਼ ਰਫਤਾਰ ਪਸ਼ੂਆਂ ਨਾਲ ਭਰੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਗੱਡੀ ਸਮੇਤ ਫ਼ਰਾਰ ਹੋ ਗਿਆ।