ਰਾਮਗੜ੍ਹ (ਝਾਰਖੰਡ), 5 ਅਗਸਤ
ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿੱਚ ਸਥਿਤ ਦੋ ਰੈਜੀਮੈਂਟਾਂ ਤੋਂ 704 ਅਗਨੀਵੀਰਾਂ ਦਾ ਪਹਿਲਾ ਬੈਚ ਅੱਜ ਸਫਲਤਾਪੂਰਵਕ ਸਿਖਲਾਈ ਪੂਰੀ ਕਰ ਕੇ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਇਆ। ਸਰਕਾਰੀ ਬਿਆਨ ਅਨੁਸਾਰ ਛਾਉਣੀ ਸ਼ਹਿਰ ਰਾਮਗੜ੍ਹ ’ਚ ਹੋਈਆਂ ਵੱਖ-ਵੱਖ ਪਾਸਿੰਗ ਆਊਟ ਪਰੇਡਾਂ ਵਿੱਚ ਸਿੱਖ ਰੈਜੀਮੈਂਟ ਦੇ 520 ਅਗਨੀਵੀਰ ਅਤੇ ਪੰਜਾਬ ਰੈਜੀਮੈਂਟ ਦੇ 184 ਅਗਨੀਵੀਰ ਰਸਮੀ ਤੌਰ ’ਤੇ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਏ। ਇਸ ਦੌਰਾਨ ਸਿੱਖ ਰੈਜੀਮੈਂਟ ਕੇਂਦਰ ਦੇ ਹਰਬਕਸ਼ ਡਰਿੱਲ ਸਕੁਐਰ ਵਿਖੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਨੂੰ ਸੈਨਾ ਸਕੱਤਰ ਤੇ ਸਿੱਖ ਰੈਜੀਮੈਂਟਲ ਕੇਂਦਰ (ਐੱਸਆਰਸੀ) ਦੇ ਕਰਨਲ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਸੰਬੋਧਨ ਕੀਤਾ। ਉੱਧਰ, ਪੰਜਾਬ ਰੈਜੀਮੈਂਟਲ ਸੈਂਟਰ ਦੇ ਕਿਲਾਹਾਰੀ ਡਰਿੱਲ ਸਕੁਐਰ ਵਿਖੇ ਹੋਏ ਇਕ ਹੋਰ ਸਭਿਆਚਾਰਕ ਪ੍ਰੋਗਰਾਮ ਵਿੱਚ 184 ਅਗਨੀਵੀਰਾਂ ਨੇ ਪਾਸਿੰਗ ਆਊਟ ਪਰੇਡ ਕੀਤੀ।