ਜੱਗੂ ਭਗਵਾਨਪੁਰੀਆ ਦੇ ਭਰਾ ਤੇ ਮਾਂ ਦੇ ਕਤਲ ਮਾਮਲੇ ਵਿਚ ਸਾਬਕਾ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ। ਇਹ ਸ਼ਿਕਾਇਤ ਜੱਗੂ ਭਗਵਾਨਪੁਰੀਆ ਦੀ ਮਾਸੀ ਵੱਲੋਂ ਦਿੱਤੀ ਗਈ ਹੈ। ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਭਰਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਦੇ ਚੱਲਦਿਆਂ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਇਕ ਭਰਾ ਤੇ ਮਾਸੀ ਦੇ ਮੁੰਡੇ ਵੀ ਵਿਦੇਸ਼ ਜਾ ਕੇ ਸੈਟਲ ਹੋ ਗਏ।

ਇਹ ਸ਼ਿਕਾਇਤ ਜੱਗੂ ਭਗਵਾਨਪੁਰੀਆ ਦੀ ਮਾਸੀ ਵੱਲੋਂ ਦਿੱਤੀ ਗਈ ਹੈ ਤੇ ਵੱਡੇ ਇਲਜ਼ਾਮ ਲਗਾਏ ਗਏ ਹਨ ਤੇ ਕਿਹਾ ਗਿਆ ਹੈ ਕਿ “ਫੋਨ ‘ਤੇ ਵੀਡੀਓ ਕਾਲ ਕਰਕੇ ਸ਼ੂਟਰਾਂ ਨੇ ਗੋਲੀਆਂ ਮਾਰੀਆਂ ਸੀ । ਉਨ੍ਹਾਂ ਨੇ ਵੀਡੀਓ ਕਾਲ ਕਰਕੇ ਸਾਰਾ ਮੰਜਰ ਦਿਖਾਇਆ। ਕਤਲ ਪਿੱਛੇ ਦਾ ਕਾਰਨ ਸਿਆਸੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਮਾਸੀ ਰਾਜਵਿੰਦਰ ਕੌਰ ਨੇ ਡੀਐੱਸਪੀ ਦਫਤਰ ਵਿਚ ਅਪੀਲ ਕੀਤੀ ਹੈ ਕਿ ਜਿਸ ਵਿਚ ਉਨ੍ਹਾਂ ਵੱਡਾ ਖੁਲਾਸਾ ਕੀਤਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਪੁੱਤਰ ਉਦੇਵੀਰ ਸਿੰਘ ਦਾ ਨਾਂ ਸਪੱਸ਼ਟ ਹੈ। ਇਸ ਤੋਂ ਇਲਾਵਾ ਅਮਨਦੀਪ ਸਿਘ ਜੈਂਤੀਪੁਰ, ਪੱਪੂ ਜੈਂਤੀਪੁਰ, ਰਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ, ਨਿਰਮਲ ਸਿੰਘ ਪਿਤਾ ਰਵਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਖਿਲਾਫ ਦਰਖਾਸਤ ਦਿੱਤੀ ਗਈ ਹੈ।

ਦਰਖਾਸਤ ਵਿਚ ਦੱਸਿਆ ਗਿਆ ਹੈ ਕਿ ਮ੍ਰਿਤਕ ਹਰਜੀਤ ਕੌਰ ਤੇ ਮੌਜੂਦਾ ਸਰਪੰਚ ਰਾਜਵਿੰਦਰ ਕੌਰ ਦੋਵੇਂ ਭੈਣਾਂ ਇਕੋ ਪਰਿਵਾਰ ਵਿਚ ਵਿਆਹੀਆਂ ਸਨ। ਉਨ੍ਹਾਂ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਪੁੱਤਰ ਉਦੇਵੀਰ ਸਿੰਘ ਰੰਧਾਵਾ ਵਾਸੀ ਪਿੰਡ ਧਾਰੋਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਗੁਰਦਾਸਪੁਰ ਅਮਨਦੀਪ ਸਿੰਘ ਜੈਂਤੀਪੁਰ ਪੁੱਤਰ ਪੱਪੀ ਜੈਂਤੀਪੁਰ ਵਾਸੀ ਪਿੰਡ ਜੈਂਤੀਪੁਰ ਜ਼ਿਲ੍ਹਾ ਅੰਮ੍ਰਿਤਸਰ, ਰਵਿੰਦਰ ਸਿੰਘ ਵਾਸੀਆਨ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਮੇਰੇ ਪੁੱਤ ਗਗਨਦੀਪ ਸਿੰਘ ਨੂੰ ਅਕਸਰ ਜਾਨੋਂ ਮਾਰਨਰ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਤੇ ਉਦੇਵੀਰ ਸਿੰਘ ਰੰਧਾਵਾ ਨੇ ਮੇਰੇ ਲੜਕੇ ਨੂੰ ਕਈ ਵਾਰ ਰਸਤੇ ਵਿਚ ਰੋਕ ਕੇ ਧਮਕੀਆਂ ਦਿੱਤੀਆਂ ਕਿ ਤੁਸੀਂ ਸਾਡੇ ਖਿਲਾਫ ਚੋਣਾਂ ਵਿਚ ਖੜ੍ਹੇ ਨਾ ਹੋਵੋ ਤੇ ਨਾ ਹੀ ਕਿਸੇ ਦੀ ਸਪੋਟ ਕਰੋ। ਇਨ੍ਹਾਂ ਦੇ ਡਰ ਤੋਂ ਅਸੀਂ ਆਪਣਾ ਲੜਕ ਗਗਨਦੀਪ ਵਿਦੇਸ਼ ਭੇਜ ਦਿੱਤਾ। ਇਸ ਸਬੰਧੀ ਮੇਰੇ ਪੁੱਤ ਨੂੰ ਸਕਿਓਰਿਟੀ ਵੀ ਮਿਲੀ ਸੀ ਪਰ ਆਪਣੀ ਸਿਆਸੀ ਪਹੁੰਚ ਵਰਤਦੇ ਹੋਏ ਇਨ੍ਹਾਂ ਨੇ ਸਕਿਓਰਿਟੀ ਵਾਪਸ ਕਰਵਾ ਦਿੱਤੀ ਤੇ ਸਾਨੂੰ ਜਾਨ-ਮਾਲ ਦੇ ਖਤਰੇ ਸਬੰਧੀ ਦਰਖਾਸਤਾ ਮੇਰੇ ਪੁੱਤ ਗਗਨਦੀਪ ਸਿੰਘ ਵੱਲੋਂ ਪਹਿਲਾਂ ਵੀ ਦਿੱਤੀਆਂ ਹੋਈਆਂ ਸਨ।
ਹੋਰ ਖੁਲਾਸੇ ਕਰਦਿਆਂ ਉਨ੍ਹਾਂ ਦੱਸਿਆ ਕਿ ਹਰਜੀਤ ਕੌਰ ਤੇ ਕਰਨਬੀਰ ਕੌਰ ਜੋ ਕਿ ਖਡੂਰ ਸਾਹਿਬ ਵਿਖੇ ਕਿਸੇ ਦੀ ਜ਼ਮਾਨਤ ਭਰ ਕੇ ਪਿੰਡ ਭਗਵਾਨਪੁਰ ਵਿਖੇ ਆਏ ਸੀ ਤੇ ਨੰਬਰਦਾਰ ਨੂੰ ਪਿੰਡ ਵਿਚ ਉਤਾਰ ਕੇ ਬਟਾਲਾ ਨੂੰ ਜਦੋਂ ਨਿਕਲੇ ਤਾਂ ਉਕਤ ਰਵਿੰਦਰ ਸਿੰਘ ਤੇ ਰਵਿੰਦਰ ਸਿੰਘ ਨੇ ਸੁਖਜਿੰਦਰ ਰੰਧਾਵਾ ਨੂੰ ਸੂਚਿਤ ਕੀਤਾ ਕਿ ਉਹ ਪਿੰਡ ਭਗਵਾਨਪੁਰ ਤੋਂ ਬਟਾਲਾ ਨੂੰ ਨਿਕਲ ਚੁੱਕੇ ਹਨ। ਉਕਤ ਨਿਰਮਲ ਸਿੰਘ ਤੇ ਰਵਿੰਦਰ ਸਿੰਘ ਨੂੰ ਮੈਂ ਰੇਕੀ ਕਰਦੇ ਹੋਏ ਦੇਖਿਆ ਹੈ ਤੇ ਜਦੋਂ ਹਰਜੀਤ ਕੌਰ ਤੇ ਕਰਨਬੀਰ ਕੌਰ ਮੇਰੇ ਘਰ ਕਾਦੀਆਂ ਵਿਖੇ ਘਰ ਦੇ ਬਾਹਰ ਆਏ ਤਾਂ ਮੈਂ ਦੇਖਿਆ ਕਿ 2 ਅਣਪਛਾਤੇ ਵਿਅਕਤੀ ਜੋ ਮੋਟਰਸਾਈਕਲ ‘ਤੇ ਵੀਡੀਓ ਕਾਲ ਵਿਚ ਸੁਖਜਿੰਦਰ ਤੇ ਅਮਨਦੀਪ ਸਿੰਘ ਜੈਂਤੀਪੁਰੀਆ ਨਾਲ ਗੱਲ ਕਰ ਰਹੇ ਸੀ ਤੇ ਮੇਰੇ ਸਾਹਮਣੇ ਉਹ ਲੜਕੇ ਫੋਨ ‘ਤੇ ਦੱਸ ਰਹੇ ਸੀ ਕਿ ਉਨ੍ਹਾਂ ਨੇ ਤੁਹਾਡਾ ਕੰਮ ਕਰ ਦਿੱਤਾ। ਅੱਗੋ ਸੁਖਜਿੰਦਰ ਰੰਧਾਵਾ ਕਹਿ ਰਿਹਾ ਸੀ ਕਿ ਰੰਧਾਵਾ ਪਰਿਵਾਰ ਖਿਲਾਫ ਕਿਸੇ ਨੇ ਵੀ ਅੜਣ ਦੀ ਤੇ ਬੋਲਣ ਦੀ ਹਿੰਮਤ ਕੀਤੀ ਤਾਂ ਉਨ੍ਹਾਂ ਦਾ ਵੀ ਅਸੀਂ ਇਹੋ ਜਿਹਾ ਹਸ਼ਰ ਕਰਾਂਗੇ।