ਬਨਿਹਾਲ/ਜੰਮੂ, 5 ਮਾਰਚ

ਰਾਮਬਨ ਜ਼ਿਲ੍ਹੇ ਵਿਚ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਸਟੀਲ ਦੀ ਸੁਰੰਗ ਨੂੰ ਨੁਕਸਾਨ ਪੁੱਜਣ ਕਾਰਨ 12 ਘੰਟਿਆਂ ਤੋਂ ਬੰਦ 270 ਕਿਲੋਮੀਟਰ ਲੰਬਾ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਨੂੰ ਅੱਜ ਬਹਾਲ ਕਰ ਦਿੱਤਾ ਗਿਆ। 1000 ਤੋਂ ਵੱਧ ਫਸੇ ਟਰੱਕਾਂ ਅਤੇ ਕੁਝ ਯਾਤਰੀ ਵਾਹਨਾਂ ਨੂੰ ਹੌਲੀ ਹੌਲੀ ਲੰਘਾਇਆ ਜਾ ਰਿਹਾ ਹੈ।