ਜੰਮੂ, 25 ਅਗਸਤ

ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ‘ਚ ਅੱਜ ਬੀਐੱਸਐੱਫ ਦੀ ਕਾਰਵਾਈ ‘ਚ ਪਾਕਿਸਤਾਨੀ ਘੁਸਪੈਠੀਆ ਜ਼ਖ਼ਮੀ ਹੋ ਗਿਆ ਅਤੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਅੰਤਰਰਾਸ਼ਟਰੀ ਸਰਹੱਦ ‘ਤੇ ਚਿਲੀਆਰੀ ਸਰਹੱਦੀ ਚੌਕੀ ਨੇੜੇ ਤੜਕੇ ਇੱਕ ਵਿਅਕਤੀ ਦੀ ਸ਼ੱਕੀ ਹਰਕਤ ਵੇਖੀ ਗਈ। ਉਹ ਬੈਗ ਲੈ ਕੇ ਜਾ ਰਿਹਾ ਸੀ। ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਘੁਸਪੈਠਆ ਜ਼ਖਮੀ ਹੋ ਗਿਆ। ਤਲਾਸ਼ੀ ਮੁਹਿੰਮ ਦੇ ਬਾਅਦ ਅੱਠ ਪੈਕਟਾਂ ਵਿੱਚ ਰੱਖਿਆ ਗਿਆ ਅੱਠ ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਜ਼ਖ਼ਮੀ ਘੁਸਪੈਠੀਆ ਪਾਕਿਸਤਾਨ ਵੱਲ ਭੱਜ ਗਿਆ।