ਰਾਜੌਰੀ/ਜੰਮੂ, 5 ਜੁਲਾਈ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਕਾਰ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ  ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਥਾਨਮੰਡੀ ਸਬ-ਡਿਵੀਜ਼ਨ ‘ਚ ਉਸ ਸਮੇਂ ਵਾਪਰਿਆ ਜਦੋਂ ਕਾਰ ਪੁਣਛ ਤੋਂ ਭੰਗਈ ਪਿੰਡ ਨੂੰ ਪਰਤ ਰਹੀ ਸੀ। ਕਾਰ ਵਿੱਚ ਸਵਾਰ ਵਿਅਕਤੀ ਪੁਣਛ ਵਿੱਚ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਥਾਨਮੰਡੀ ਭੰਗਈ ਰੋਡ ਉੱਤੇ ਡਰਾਈਵਰ ਨੇ ਆਪਣੀ ਮੰਜ਼ਿਲ ਤੋਂ ਕੁਝ ਮੀਟਰ ਦੀ ਦੂਰੀ ‘ਤੇ ਗੱਡੀ ਦਾ ਕੰਟਰੋਲ ਗੁਆ ਦਿੱਤਾ। ਪੁਲੀਸ ਨੇ ਹਾਦਸੇ ਦੇ ਸਮੇਂ ਗੱਡੀ ਵਿੱਚ ਕੁੱਲ 12 ਵਿਅਕਤੀ ਸਵਾਰ ਸਨ।