ਹੀਰਾਨਗਰ/ਜੰਮੂ, 30 ਮਾਰਚ
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਵਿੱਚ ਜ਼ਬਰਦਸਤ ਧਮਾਕੇ ਕਾਰਨ ਜ਼ਮੀਨ ਵਿੱਚ ਵੱਡਾ ਟੋਆ ਪੈ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜ਼ਮੀਨਦੋਜ਼ ਸੁਰੰਗ(ਆਈਈਡੀ) ਧਮਾਕਾ ਜਾਪਦਾ ਹੈ। ਸ਼ੱਕ ਹੈ ਕਿ ਆਈਈਡੀ ਨੂੰ ਡਰੋਨ ਰਾਹੀਂ ਲਿਜਾਇਆ ਜਾ ਰਿਹਾ ਸੀ ਅਤੇ ਇਸ ਨੂੰ ਸਰਹੱਦ ਦੇ ਨੇੜੇ ਗਲਤ ਥਾਂ ’ਤੇ ਡਿੱਗ ਗਈ। ਇਸ ਦੌਰਾਨ ਤਲਾਸ਼ੀ ਦੌਰਾਨ ਉਥੋਂ ਹਥਗੋਲਾ ਮਿਲਿਆ ਹੈ।