ਨਵੀਂ ਦਿੱਲੀ,
ਡਿਫੈਂਡਰ ਮਨਦੀਪ ਮੋਰ ਨੂੰ ਮਲੇਸ਼ੀਆ ਦੇ ਜੋਹੋਰ ਬਾਰੂ ਵਿੱਚ ਵਿੱਚ 12 ਤੋਂ 19 ਅਕਤੂਬਰ ਤੱਕ ਹੋਣ ਵਾਲੇ ਨੌਵੇਂ ਸੁਲਤਾਨ ਜੋਹੋਰ ਕੱਪ ਲਈ ਅੱਜ 18 ਮੈਂਬਰੀ ਭਾਰਤੀ ਜੂਨੀਅਰ ਫੁਟਬਾਲ ਟੀਮ ਦਾ ਕਪਤਾਨ ਬਣਾਇਆ ਗਿਆ। ਹਾਕੀ ਇੰਡੀਆ ਦੀ ਚੋਣ ਕਮੇਟੀ ਨੇ ਮਨਦੀਪ ਨਾਲ ਸੰਜੇ ਨੂੰ ਉਪ ਕਪਤਾਨ ਬਣਾਇਆ ਹੈ। ਭਾਰਤ ਰਾਊਂਡ ਰੌਬਿਨ ਲੀਗ ਵਿੱਚ ਮਲੇਸ਼ੀਆ, ਨਿਊਜ਼ੀਲੈਂਡ, ਜਾਪਾਨ, ਆਸਟਰੇਲੀਆ ਅਤੇ ਗ੍ਰੇਟ ਬ੍ਰਿਟੇਨ ਦਾ ਸਾਹਮਣਾ ਕਰੇਗਾ। ਡਿਫੈਂਡਰ ਦੀਨਾਚੰਦਰ ਸਿੰਘ ਮੋਇਰੰਗਥਮ ਅਤੇ ਸ਼ਾਰਦਾਨੰਦ ਤਿਵਾੜੀ ਟੀਮ ਵਿੱਚ ਸ਼ਾਮਲ ਨਵੇਂ ਚਿਹਰੇ ਹਨ। ਦਿਲਪ੍ਰੀਤ ਸਿੰਘ ਫਾਰਵਰਡ ਦੀ ਅਗਵਾਈ ਕਰੇਗਾ, ਜਿਸ ਵਿੱਚ ਗੁਰਸਾਹਿਬਜੀਤ ਸਿੰਘ ਅਤੇ ਸ਼ਿਲਾਨੰਦ ਲਾਕੜਾ ਸਣੇ ਛੇ ਖਿਡਾਰੀ ਸ਼ਾਮਲ ਹਨ। ਪ੍ਰਸ਼ਾਂਤ ਕੁਮਾਰ ਚੌਹਾਨ ਅਤੇ ਪਵਨ ਟੀਮ ਵਿੱਚ ਸ਼ਾਮਲ ਦੋ ਗੋਲਕੀਪਰ ਹਨ। ਭਾਰਤੀ ਜੂਨੀਅਰ ਟੀਮ ਨੂੰ ਜੋਹੋਰ ਕੱਪ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਟੀਮ ਜੂਨ ਵਿੱਚ ਮੈਡਰਿਡ ਵਿੱਚ ਅੱਠ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਛੇਵੇਂ ਸਥਾਨ ’ਤੇ ਰਹੀ ਸੀ। ਭਾਰਤੀ ਕੋਚ ਬੀਜੇ ਕਰਿਅੱਪਾ ਨੇ ਕਿਹਾ, ‘‘ਨੌਵਾਂ ਸੁਲਤਾਨ ਜੋਹੋਰ ਕੱਪ ਭਾਰਤੀ ਜੂਨੀਅਰ ਪੁਰਸ਼ ਟੀਮ ਲਈ ਸ਼ਾਨਦਾਰ ਤਜਰਬਾ ਹੋਵੇਗਾ ਕਿਉਂਕਿ ਇਸ ਵਿੱਚ ਆਸਟਰੇਲੀਆ ਅਤੇ ਗ੍ਰੇਟ ਬ੍ਰਿਟੇਨ ਵਰਗੀਆਂ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ।’’ ਭਾਰਤੀ ਜੂਨੀਅਰ ਟੀਮ ਇਸ ਤਰ੍ਹਾਂ ਹੈ: ਗੋਲਕੀਪਰ: ਪ੍ਰਸ਼ਾਂਤ ਕੁਮਾਰ ਚੌਹਾਨ, ਪਵਨ; ਡਿਫੈਂਡਰ: ਸੰਜੇ (ਉਪ-ਕਪਤਾਨ), ਦੀਨਾਚੰਦਰ ਸਿੰਘ ਮੋਇਰੰਗਥਮ, ਪ੍ਰਤਾਪ ਲਾਕੜਾ, ਸੁਮਨ ਬੈੱਕ, ਮਨਦੀਪ ਮੋਰ, ਯਸ਼ਦੀਪ ਸਿਵਾਚ, ਸ਼ਾਰਦਾ ਨੰਦ ਤਿਵਾੜੀ; ਮਿਡਫੀਲਡਰ: ਵਿਸ਼ਨੂੰ ਕਾਂਤ ਸਿੰਘ, ਰਬੀਚੰਦਰ ਸਿੰਘ ਮਾਈਰੰਗਥਮ, ਮਨਿੰਦਰ ਸਿੰਘ; ਫਾਰਵਰਡ: ਦਿਲਪ੍ਰੀਤ ਸਿੰਘ, ਸੁਦੀਪ ਚਿਰਮੈਕੋ, ਗੁਰਸਾਹਿਬਜੀਤ ਸਿੰਘ, ਉੱਤਮ ਸਿੰਘ, ਰਾਹੁਲ ਕੁਮਾਰ ਰਾਜਭਰ, ਸ਼ਿਲਾਨੰਦ ਲਾਕੜਾ।