ਚਿਲੀ: ਜੋਸ ਐਂਟੋਨੀਓ ਕਾਸਟ ਨੇ ਚਿਲੀ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕੇਂਦਰ-ਖੱਬੇਪੱਖੀ ਗੱਠਜੋੜ ਸਰਕਾਰ ਦੀ ਉਮੀਦਵਾਰ ਜੀਨੇਟ ਜਾਰਾ ਨੂੰ ਹਰਾ ਦਿੱਤਾ ਹੈ। ਉਨ੍ਹਾਂ ਦੀ ਜਿੱਤ ਦੇਸ਼ ਵਿੱਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੱਜੇ-ਪੱਖੀ ਸਰਕਾਰ ਲਈ ਰਾਹ ਪੱਧਰਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਸਟ ਨੂੰ 58.2 ਪ੍ਰਤੀਸ਼ਤ ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ 41.8 ਪ੍ਰਤੀਸ਼ਤ ਵੋਟਾਂ ਮਿਲੀਆਂ। ਉਨ੍ਹਾਂ ਨੇ ਚਿਲੀ ਵਾਸੀਆਂ ਨੂੰ ਵੱਧ ਰਹੇ ਅਪਰਾਧ ਰੋਕਣ, ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਅਤੇ ਲਾਤੀਨੀ ਅਮਰੀਕਾ ਦੀ ਸੁਸਤ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕੀਤਾ।

ਵੋਟਿੰਗ ਖਤਮ ਹੋਣ ਤੋਂ ਦੋ ਘੰਟੇ ਤੋਂ ਵੀ ਘੱਟ ਸਮੇਂ ਦਰਮਿਆਨ ਕਾਸਟ ਨੂੰ ਜੇਤੂ ਐਲਾਨ ਦਿੱਤਾ ਗਿਆ। ਉਨ੍ਹਾਂ ਦੇ ਬੁਲਾਰੇ, ਆਰਟੂਰੋ ਸਕੁਏਲਾ ਨੇ ਕਿਹਾ ਕਿ ਪਾਰਟੀ “ਚਿਲੀ ਜਿਸ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ, ਉਸ ਦਾ ਪ੍ਰਬੰਧਨ ਕਰਨ ਦੀ ਵੱਡੀ ਚੁਣੌਤੀ” ਨੂੰ ਗੰਭੀਰਤਾ ਨਾਲ ਲਵੇਗੀ। ਹਾਰ ਤੋਂ ਬਾਅਦ, ਜ਼ਾਰਾ ਨੇ ਐਕਸ ਪੋਸਟ ‘ਚ ਦੇਸ਼ ਦੇ ਲੋਕਤੰਤਰੀ ਫਤਵੇ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਸਦੇ ਸਮਰਥਕ ਦੇਸ਼ ਦੇ ਬਿਹਤਰ ਭਵਿੱਖ ਲਈ ਕੰਮ ਰੱਖਣਗੇ। ਉਨ੍ਹਾਂ ਕਿਹਾ ਕਿ “ਲੋਕਤੰਤਰ ਨੇ ਉੱਚੀ ਅਤੇ ਸਪੱਸ਼ਟ ਗੱਲ ਕੀਤੀ। ਮੈਂ ਹੁਣੇ ਹੀ ਨਵੇਂ ਚੁਣੇ ਗਏ ਜੋਸ ਐਂਟੋਨੀਓ ਕਾਸਟ ਨਾਲ ਗੱਲਬਾਤ ਕੀਤੀ ਹੈ ਅਤੇ ਚਿਲੀ ਦੇ ਭਲੇ ਲਈ ਉਨ੍ਹਾਂ ਦੀ ਹਰ ਸਫਲਤਾ ਦੀ ਕਾਮਨਾ ਕਰਦੀ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ ਅਤੇ ਸਾਡੀ ਉਮੀਦਵਾਰੀ ਵਿੱਚ ਸ਼ਾਮਲ ਹੋਏ, ਉਹ ਭਰੋਸਾ ਰੱਖ ਸਕਦੇ ਹਨ ਕਿ ਅਸੀਂ ਆਪਣੇ ਦੇਸ਼ ਵਿੱਚ ਬਿਹਤਰ ਜ਼ਿੰਦਗੀ ਲਈ ਕੰਮ ਕਰਦੇ ਰਹਾਂਗੇ। ਅਸੀਂ ਹਮੇਸ਼ਾ ਵਾਂਗ ਇੱਕਜੁੱਟ ਅਤੇ ਮਜ਼ੂਬੂਤੀ ਨਾਲ ​​ਖੜ੍ਹੇ ਹਾਂ।

ਟਰੰਪ ਪ੍ਰਸ਼ਾਸਨ ਨੇ ਕਾਸਟ ਨੂੰ ਉਸਦੀ ਜਿੱਤ ‘ਤੇ ਸਭ ਤੋਂ ਪਹਿਲਾ ਵਧਾਈ ਦਿੱਤੀ।ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਉਸਦੀ ਅਗਵਾਈ ਵਿੱਚ ਭਰੋਸਾ ਹੈ। ਉਹ ਚਿਲੀ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ, ਗੈਰ-ਕਾਨੂੰਨੀ ਦੇਸ਼ ਨਿਕਾਲੇ ਨੂੰ ਖਤਮ ਕਰਨ ਅਤੇ ਸਾਡੇ ਵਪਾਰਕ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਵਰਗੀਆਂ ਤਰਜੀਹਾਂ ਨੂੰ ਅੱਗੇ ਵਧਾਏਗਾ।