ਲੰਡਨ:ਵਿਸ਼ਵ ਦੇ ਅੱਵਲ ਦਰਜੇ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਮੈਟਿਓ ਬੇਰੇਟਿਨੀ ਨੂੰ ਹਰਾ ਕੇ ਛੇਵੀਂ ਵਾਰ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਚੈਂਪੀਅਨ ਬਣ ਕੇ 20ਵਾਂ ਗਰੈਂਡ ਸਲੈਮ ਖਿਤਾਬ ਜਿੱਤ ਲਿਆ ਹੈ। ਇਹ 20ਵਾਂ ਗਰੈਂਡ ਸਲੈਮ ਖਿਤਾਬ ਜਿੱਤ ਕੇ ਉਸ ਨੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਪੇਨ ਦੇ ਨਡਾਲ ਦੀ ਬਰਾਬਰ ਕੀਤੀ। ਜੋਕੋਵਿਚ ਨੇ ਤਿੰਨ ਘੰਟੇ 23 ਮਿੰਟ ਚੱਲੇ ਫਾਈਨਲ ਵਿੱਚ ਇਟਲੀ ਦੇ ਬੇਰੇਟਿਨੀ ਨੂੰ 6-7(4), 6-4 6-4 6-3 ਨਾਲ ਹਰਾਇਆ। ਇਹ ਉਸ ਦਾ ਲਗਾਤਾਰ ਤੀਜਾ ਵਿੰਬਲਡਨ ਖਿਤਾਬ ਹੈ।