ਵਿੰਬਲਡਨ:ਨੋਵਾਕ ਜੋਕੋਵਿਚ ਕੋਲ ‘ਗੋਲਡਨ ਸਲੈਮ’ ਪੂਰਾ ਕਰਨ ਦਾ ਮੌਕਾ ਹੈ ਪਰ ਉਹ ਹਾਲੇ ਟੋਕੀਓ ਓਲੰਪਿਕ ਵਿੱਚ ਖੇਡਣ ਬਾਰੇ ਪੱਕਾ ਫ਼ੈਸਲਾ ਨਹੀਂ ਕਰ ਸਕਿਆ। ਬੀਤੇ ਦਿਨ ਵਿੰਬਲਡਨ ਖਿਤਾਬ ਜਿੱਤਣ ਮਗਰੋਂ ਉਸ ਨੇ ਕਿਹਾ, ‘‘ਮੈਨੂੰ ਇਸ ਬਾਰੇ ਸੋਚਣਾ ਪਵੇਗਾ। ਮੇਰੀ ਯੋਜਨਾ ਸ਼ੁਰੂ ਤੋਂ ਹੀ ਓਲੰਪਿਕ ਵਿੱਚ ਹਿੱਸਾ ਲੈਣ ਦੀ ਸੀ ਪਰ ਮੌਜੂਦਾ ਹਾਲਾਤ ਦੇਖਦਿਆਂ ਮੈਂ ਹਾਲੇ ਕੁਝ ਤੈਅ ਨਹੀਂ ਕਰ ਸਕਿਆ। ਪਿਛਲੇ ਦੋ-ਤਿੰਨ ਦਿਨਾਂ ਵਿੱਚ ਮੈਂ ਜੋ ਕੁਝ ਸੁਣਿਆ ਉਸ ਤਹਿਤ ਓਲੰਪਿਕ ਵਿੱਚ ਹਿੱਸਾ ਲੈਣ ਦੀ ਸਥਿਤੀ 50-50 ਹੈ।’’ ਜੋਕੋਵਿਚ ਦਰਸ਼ਕਾਂ ਦੀ ਮੌਜੂਦਗੀ ਤੋਂ ਬਿਨਾਂ ਟੂਰਨਾਮੈਂਟ ਹੋਣ ਤੋਂ ਨਿਰਾਸ਼ ਹੈ। ਇਸ ਤੋਂ ਇਲਾਵਾ ਕਰੋਨਾ ਦੇ ਮੱਦੇਨਜ਼ਰ ਲੱਗੀਆਂ ਰੋਕਾਂ ਕਾਰਨ ਉਸ ਦੀ ਨਿੱਜੀ ਟੀਮ ਦੇ ਕੁਝ ਲੋਕ ਹੀ ਟੋਕੀਓ ਜਾ ਸਕਣਗੇ। ਇਸ ਬਾਰੇ ਉਸ ਨੇ ਕਿਹਾ, ‘‘ਇਹ ਸੁਣ ਕੇ ਬਹੁਤ ਨਿਰਾਸ਼ਾ ਹੋਈ।’