ਮੈਲਬਰਨ, 19 ਫਰਵਰੀ
ਵਿਸ਼ਵ ਦਾ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਨੌਵੀਂ ਵਾਰ ਆਸਟਰੇਲਿਆਈ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਿਆ ਪਰ ਮਹਿਲਾ ਵਰਗ ਵਿੱਚ ਸੇਰੇਨਾ ਵਿਲੀਅਮਜ਼ ਸੈਮੀ ਫਾਈਨਲ ਤੋਂ ਅੱਗੇ ਨਹੀਂ ਵਧ ਸਕੀ। ਅਨਾਓਮੀ ਓਸਾਕਾ ਅਤੇ ਜੈਨੀਫਰ ਬਰੈਡੀ ਸ਼ਨਿਚਰਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫ਼ਲ ਰਹੀਆਂ। ਜੋਕੋਵਿਚ ਨੇ ਸੈਮੀ ਫਾਈਨਲ ਵਿੱਚ ਵਿਸ਼ਵ ਦੇ 114ਵੇਂ ਦਰਜਾ ਪ੍ਰਾਪਤ ਅਸਲਾਨ ਕਰਾਤਸੇਵ ਨੂੰ 6-3,6-4,6-4 ਨਾਲ ਹਰਾਇਆ। ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਉਸ ਦਾ ਮੁਕਾਬਲਾ ਡੈਨਿਲ ਮੈਦਵੇਦੇਵ ਅਤੇ ਸਟੈਫਨੋਸ ਸਿਟਸਿਪਾਸ ਵਿੱਚ ਹੋਣ ਵਾਲੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।