ਨਵੀਂ ਦਿੱਲੀ, 1 ਦਸੰਬਰ

ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕੇਂਦਰ ਇਹ ਕਿਵੇਂ ਆਖ ਸਕਦਾ ਹੈ ਕਿ ਦਿੱਲੀ ਦੇ ਬਾਰਡਰ ’ਤੇ ਕਿਸਾਨਾਂ ਦੀਆਂ ਮੌਤਾਂ ਦੀ ਜਾਣਕਾਰੀ ਸਰਕਾਰ ਨੂੰ ਨਹੀਂ ਹੈ? ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨਾਂ ਦੌਰਾਨ 700 ਤੋਂ ਵੱਧ ਜਾਨਾਂ ਗਈਆਂ। ਜੇ ਸਰਕਾਰ ਕੋਲ ਇਹ ਅੰਕੜਾ ਨਹੀਂ ਹੈ ਤਾਂ ਸਰਕਾਰ ਨੇ ਕਰੋਨਾ ਕਾਰਨ ਮਰੇ ਲੋਕਾਂ ਦਾ ਅੰਕੜਾ ਕਿੱਥੋਂ ਲਿਆ। ਸਰਕਾਰ ਜਨਗਣਨਾ ਦੇ ਆਧਾਰ ‘ਤੇ ਗਿਣਤੀ ਕਰੇ ਅਤੇ ਮ੍ਰਿਤਕ ਕਿਸਾਨਾਂ ਨੂੰ ਮੁਆਵਜ਼ਾ ਦੇਵੇ।