ਲੰਡਨ—ਇੰਗਲੈਂਡ ਦੇ ਬੱਲੇਬਾਜ਼ ਬੇਨ ਡਕੇਟ ਨੂੰ ਪਰਥ ਬਾਰ ਪ੍ਰਕਰਣ ਤੋਂ ਬਾਅਦ ਇੰਗਲੈਂਡ ਲਾਇੰਸ (ਏ ਟੀਮ) ਦੇ ਵੈਸਟਇੰਡੀਜ਼ ਦੌਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਡਕੇਟ ਨੇ ਪਰਥ ਦੇ ਬਾਰ ‘ਚ 7 ਦਸੰਬਰ ਨੂੰ ਟੀਮ ਦੇ ਸੀਨੀਅਰ ਖਿਡਾਰੀ  ਜੇਮਸ ਐਂਡਰਸਨ ‘ਤੇ ਸ਼ਰੀਬ ਸੁੱਟ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ‘ਤੇ ਜੁਰਮਾਨਾ ਲਗਾਉਣ ਦੇ ਨਾਲ ਆਸਟਰੇਲੀਆ ‘ਚ ਹੋਣ ਵਾਲੇ ਲਾਇੰਸ ਦੇ ਮੈਚਾਂ ਤੋਂ ਮੁਅਤੱਲ ਕਰ ਦਿੱਤਾ ਗਿਆ ਸੀ। 
ਏਜੰਸੀ ਮੁਤਾਬਕ ਇੰਗਲੈਂਡ ਅਤੇ ਵੈਲਸ ਕ੍ਰਿਕਟ ਬੋਰਡ ਦੇ ਬੁਲਾਰੇ ਨੇ ਕਿਹਾ ਕਿ ਮੈਦਾਨ ਤੋਂ ਬਾਹਰ ਦੀ ਘਟਨਾ ਬੈਨ ਡਕੇਟ ਨੂੰ ਟੀਮ ‘ਚ ਨਹੀਂ ਚੁਣਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਮੁਅਤੱਲ ਕਰਨ ਦੇ ਨਾਲ ਉਨ੍ਹਾਂ ‘ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। 
23 ਸਾਲਾਂ ਬੱਲੇਬਾਜ਼ ਨੇ ਇੰਗਲੈਂਡ ਲਈ ਚਾਰ ਟੈਸਟ ਅਤੇ ਤਿੰਨ ਵਨਡੇ ਮੈਚ ਵੀ ਖੇਡੇ ਹਨ। ਡਕੇਟ ‘ਤੇ ਲਗਭਗ 2 ਹਜ਼ਾਰ ਡਾਲਰ (ਡੇਢ ਲੱਖ ਰੁਪਏ ਤੋਂ ਜ਼ਿਆਦਾ) ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਲਿਖਿਤ ਚੇਤਾਵਨੀ ਦਿੱਤੀ ਗਈ ਹੈ। 
ਇਸ ਘਟਨਾ ਨਾਲ ਇੰਗਲੈਂਡ ਟੀਮ ਦੇ ਖਿਡਾਰੀਆਂ ਦੇ ਸ਼ਰਾਬ ਨਾਲ ਜੁੜੇ ਮਾਮਲਿਆਂ ‘ਚ ਇਕ ਹੋਰ ਇਜ਼ਾਫਾ ਹੋਇਆ। ਇਸ ਤੋਂ ਪਹਿਲਾਂ ਬੈਨ ਸਟੋਕਸ ਸਤੰਬਰ ‘ਚ ਬ੍ਰਿਸਟਲ ‘ਚ ਬਾਰ ਦੇ ਬਾਹਰ ਹੱਥੋਂ-ਪਾਈ ਤੋਂ ਬਾਅਦ ਗ੍ਰਿਫਤਾਰ ਹੋਏ ਸਨ ਅਤੇ ਉਨ੍ਹਾਂ ਦੀ ਚੋਣ ਏਸ਼ੇਜ਼ ਲਈ ਚੁਣੀ ਗਈ ਟੀਮ ‘ਚ ਨਹੀਂ ਹੋਈ ।