ਨਵੀਂ ਦਿੱਲੀ: ਨੌਜਵਾਨ ਨਿਸ਼ਾਨੇਬਾਜ਼ ਕਮਲਜੀਤ ਨੇ ਕੋਰੀਆ ਦੇ ਚਾਂਗਵੋਨ ਵਿੱਚ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੱਸਐੱਸਐੱਫ) ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਭਾਰਤ ਦੀ ਝੋਲੀ ਦੋ ਹੋਰ ਸੋਨ ਤਗ਼ਮੇ ਪਾਏ। ਇਸ 19 ਸਾਲਾ ਨਿਸ਼ਾਨੇਬਾਜ਼ ਨੇ ਪੁਰਸ਼ਾਂ ਦੇ 50 ਮੀਟਰ ਪਿਸਟਲ ਵਿਅਕਤੀਗਤ ਤੇ ਟੀਮ ਦੋਵੇਂ ਮੁਕਾਬਲੇ ਜਿੱਤੇ। ਭਾਰਤ ਨੇ ਛੇ ਸੋੋਨੇ, ਛੇ ਚਾਂਦੀ ਤੇ ਪੰਜ ਕਾਂਸੀ ਸਮੇਤ ਕੁੱਲ 17 ਤਗ਼ਮਿਆਂ ਨਾਲ ਇਸ ਟੂਰਨਾਮੈਂਟ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਚੀਨ 12 ਸੋਨ ਤਗ਼ਮਿਆਂ ਸਣੇ ਕੁੱਲ 28 ਤਗ਼ਮਿਆਂ ਨਾਲ ਚੋਟੀ ’ਤੇ ਰਿਹਾ। ਕਮਲਜੀਤ ਨੇ ਵਿਅਕਤੀਗਤ ਮੁਕਾਬਲੇ ਵਿੱਚ 600 ’ਚੋਂ 544 ਅੰਕ ਲਏ। ਫਿਰ ਉਸ ਨੇ ਅੰਕਿਤ ਤੋਮਰ ਅਤੇ ਸੰਦੀਪ ਬਿਸ਼ਨੋਈ ਨਾਲ ਮਿਲ ਕੇ ਕੁੱਲ 1617 ਅੰਕਾਂ ਨਾਲ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਹਾਸਲ ਕੀਤਾ।