ਲੁਧਿਆਣਾ : ਇੱਥੋਂ ਦੇ ਇਕ ਜੁੱਤੀਆਂ ਦੇ ਵਪਾਰੀ ਨੌਜਵਾਨ ‘ਤੇ ਕੁਝ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ‘ਤੇ ਸਰਗਰਮ ਵਪਾਰੀ ਪ੍ਰਿੰਕਲ ‘ਤੇ ਗੋਲੀਆਂ ਚਲਾਈਆ ਗਈਆਂ ਹਨ, ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਤੇ 15 ਤੋਂ 20 ਰਾਊਂਡ ਫਾਇਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਿੰਕਲ ਦੇ 4-5 ਗੋਲੀਆਂ ਲੱਗੀਆਂ, ਇਸ ਤੋਂ ਇਲਾਵਾ ਅਤੇ ਉਸਦੀ(ਪ੍ਰਿੰਕਲ) ਮਹਿਲਾ ਸਾਥੀ ਦੀ ਪਿੱਠ ਤੇ ਵੀ ਗੋਲੀਆਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ 4-5 ਨੌਜਵਾਨ ਮੁੰਹ ਬੰਨ੍ਹ ਕੇ ਆਏ ਸਨ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਵੱਲੋਂ ਉਸਦੀ ਸਿਕਿਉਰਟੀ ਵਾਪਿਸ ਲੈ ਲਈ ਗਈ ਸੀ ਅਤੇ ਅੱਜ ਗੈਂਗਸਟਰਾਂ ਦੇ ਵੱਲੋਂ ਉਸ ਤੇ ਗੋਲੀਆਂ ਚਲਾਈਆਂ ਗਈਆਂ। ਫਿਲਹਾਲ ਦੋਹਾਂ ਜ਼ਖਮੀਆਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।