ਓਟਵਾ, 1 ਅਕਤੂਬਰ :- ਸਟੈਟੇਸਟਿਕਸ ਕੈਨੇਡਾ ਵੱਲੋਂ ਅੱਜ ਕੈਨੇਡੀਅਨ ਅਰਥਚਾਰੇ ਦੇ ਸਬੰਧ ਵਿੱਚ ਆਪਣੀ ਰਿਪੋਰਟ ਜਾਰੀ ਕੀਤੀ ਜਾਵੇਗੀ।
ਅਗਸਤ ਦੇ ਅਖੀਰ ਵਿੱਚ ਏਜੰਸੀ ਨੇ ਆਖਿਆ ਸੀ ਕਿ ਜੁਲਾਈ ਵਿੱਚ ਕੁੱਲ ਘਰੇਲੂ ਉਤਪਾਦ 0·4 ਫੀ ਸਦੀ ਸੁੰਗੜਨ ਦਾ ਪਤਾ ਲੱਗਿਆ ਸੀ। ਇਹ ਹਾਲ ਉਸ ਸਮੇਂ ਦਾ ਸੀ ਜਦੋਂ ਪਬਲਿਕ ਹੈਲਥ ਸਬੰਧੀ ਲੱਗੀਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਸਨ।ਮੁੱਢਲੇ ਅੰਦਾਜ਼ੇ ਮੁਤਾਬਕ ਜੁਲਾਈ ਵਿੱਚ ਕੁੱਲ ਆਰਥਿਕ ਗਤੀਵਿਧੀ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ, ਜੋ ਕਿ ਫਰਵਰੀ 2020 ਵਿੱਚ ਰਿਕਾਰਡ ਕੀਤੀ ਗਈ ਸੀ, ਤੋਂ ਵੀ ਦੋ ਫੀ ਸਦੀ ਹੇਠਾਂ ਰਿਕਾਰਡ ਕੀਤੀ ਗਈ।
ਸੀ ਆਈ ਬੀ ਸੀ ਦੇ ਸੀਨੀਅਰ ਅਰਥਸ਼ਾਸਤਰੀ ਰੌਇਸ ਮੈਨਡੇਸ ਨੇ ਆਖਿਆ ਕਿ ਜੁਲਾਈ ਲਈ ਫਾਈਨਲ ਅੰਕੜੇ ਮੁੱਢਲੇ ਅੰਦਾਜ਼ੇ ਨਾਲੋਂ ਬਿਹਤਰ ਹੋਣ ਵਾਲੇ ਹਨ। ਸਟੈਟੇਸਟਿਕਸ ਏਜੰਸੀ ਵੱਲੋਂ ਅਗਸਤ ਲਈ ਵੀ ਜੀਡੀਪੀ ਦੀ ਝਲਕ ਮੁਹੱਈਆ ਕਰਵਾਏ ਜਾਣ ਦੀ ਉਮੀਦ ਹੈ।