ਲਖਨਊ, 17 ਸਤੰਬਰ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿੱਚ ਜੀਐੱਸਟੀ ਕੌਂਸਲ ਦੀ ਮੀਟਿੰਗ ਜਾਰੀ ਹੈ। ਇਸ ਵਿੱਚ ਨਾਰੀਅਲ ਤੇਲ ਸਮੇਤ ਚਾਰ ਦਰਜਨ ਤੋਂ ਵੱਧ ਵਸਤਾਂ ‘ਤੇ ਟੈਕਸ ਦਰਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ 11 ਕੋਵਿਡ ਦਵਾਈਆਂ ’ਤੇ ਟੈਕਸ ਵਿੱਚ ਦਿੱਤੀ ਰਿਆਇਤ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ ਤੇ ਹੋਰ ਕਈ ਦਵਾਈਆਂ ਵੀ ਰਿਆਇਤ ਦੇ ਘੇਰੇ ਵਿੱਚ ਲੈਆਂਦੀਆਂ ਹਨ। ਕੌਂਸਲ ਦੀ 45ਵੀਂ ਮੀਟਿੰਗ ਵਿੱਚ ਗੁਜਰਾਤ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰ ਸਰਕਾਰ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈ ਰਹੇ ਹਨ।