ਫਰੀਦਕੋਟ 19 ਮਈ,2020 : ਭਾਰਤ ਸਰਕਾਰ ਵਲੋਂ ਕਵਿਡ -19 ਨੂੰ ਮਾਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ ਅਤੇ ਰਾਜ ਸਰਕਾਰ ਅਤੇ ਜਿਲ•ਾ ਪ੍ਰਸ਼ਾਸਨ ਵਲੋਂ ਇਸ ਮਹਾਮਾਰੀ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ । ਇਸੇ ਲੜੀ ਤਹਿਤ ਇਸ ਦਫਤਰ ਵਲੋਂ ਮਿਤੀ 23.03.2020 ਰਾਹੀਂ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਸੀ ਜਦਕਿ ਭਾਰਤ ਸਰਕਾਰਦੇ ਆਦੇਸ਼ਾਂ ਅਨੁਸਾਰ ਰਾਜ ਵਿਚ ਲਾਕਡਾਊਨ 31-05-2020 ਤੱਕ ਵਧਾਇਆ ਗਿਆ ਹੈ।
ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਵਲੋਂ ਅਤੇ ਵਧੀਕ ਮੁੱਖ ਸਕੱਤਰ , ਪੰਜਾਬ ਸਰਕਾਰ , ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਲੋਂ ਜਾਰੀ ਵੱਖ ਵੱਖ ਹਦਾਇਤਾਂ ਅਨੁਸਾਰ ਮਿਤੀ 17.05.2020 ਤੋਂ ਸਵੇਰੇ ( 07.00 ਤੋਂ ਸ਼ਾਮ 07.00 ਵਜੇ ਤੱਕ ਕਰਫਿਊ/ਲਾਕਡਾਊਨ ਤੋਂ ਛੋਟ ਦਿੱਤੀ ਗਈ ਹੈ ।
ਇਨ•ਾਂ ਹਦਾਇਤਾਂ ਦੀ ਰੋਸ਼ਨੀ ਵਿੱਚ ਇਸ ਦਫਤਰ ਦੇ ਹੁਕਮ ਨੰ 439/ਸ ਮਿਤੀ 17.05.2020 , ਜੋ ਪਿ.ਅ.ਨੰ : 2798 / ਵਸ ਮਿਤੀ 17.05.2020 ਰਾਹੀਂ ਜਾਰੀ ਹੋਏ ਅਨੁਸਾਰ ਜਿਲ•ਾ ਫਰੀਦਕੋਟ ਅੰਦਰ ਸ਼ਹਿਰੀ ਏਰੀਏ ਵਿੱਚ ਜ਼ੋਨ ਵਾਈਜ ਜਰੂਰੀ ਅਤੇ ਗੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਸਵੇਰੇ 07.00 ਵਜੇ ਤੋਂ ਸ਼ਾਮ 06 00 ਵਜੇ ਤੱਕ ਖੋਲਣ ਦਾ ਹੁਕਮ ਦਿੱਤਾ ਗਿਆ ਸੀ । ਇਨ•ਾਂ ਹੁਕਮਾਂ ਤੋਂ ਮੁੜ ਵਿਚਾਰ ਕਰਨ ਉਪਰੰਤ ਹੁਣ ਜਿਲਾ ਫਰੀਦਕੋਟ ਦੇ ਸ਼ਹਿਰੀ ਏਰੀਏ ਅੰਦਰ ਪੈਦੀਆਂ ਜਰੂਰੀ ਵਸਤਾਂ ਅਤੇ ਗੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਬਿਨਾਂ ਕਿਸੇ ਜੋਨ ਦੇ ਮੱਦੇ ਨਜਰ ਹੇਠ ਲਿਖੋ ਅਨੁਸਾਰ ਦਿਨਾਂ ਅਤੇ ਸਮੇਂ ਮੁਤਾਬਕ ਖੋਲਣ ਦਾ ਹੁਕਮ ਦਿੱਤਾਂ ਜਾਂਦਾ ਹੈ ।
ਪੇਂਡੂ ਏਰੀਏ ਵਿੱਚ ਹਰ ਕਿਸਮ ਦੀਆਂ ਦੁਕਾਨਾਂ , ਜਿਨ•ਾਂ ਨੂੰ ਭਾਰਤ ਸਰਕਾਰ / ਪੰਜਾਬ ਸਰਕਾਰ ਵਲੋਂ ਖੋਲਣ ਦੀ ਮਨਾਹੀ ਹੈ ਤੋਂ ਬਿਨ•ਾਂ ਸਵੇਰੇ 07.00 ਵਜੇ ਤੋਂ ਸ਼ਾਮ 07.00 ਵਜੇ ਤੱਕ ਖੋਲਿਆ ਜਾਵੇਗਾ ।
ਕਿਸੇ ਵੀ ਕਿਸਮ ਦੀ ਕੋਈ ਦੁਕਾਨ ਐਤਵਾਰ ਨਹੀਂ ਖੋਲੀ ਜਾਵੇਗੀ ।
ਸਕੂਲ , ਕਾਲਜ , ਕੋਚਿੰਗ ਸੈਂਟਰ ਅਤੇ ਆਈਲੈਟਸ ਸੈਂਟਰ ਖੋਲਣ ਤੋਂ ਮਨਾਹੀ ਹੋਵੇਗੀ ।
ਹੇਠ ਲਿਖੀਆਂ ਸ੍ਰੇਣੀਆਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 07 00 ਵਜੇ ਤੋਂ ਸ਼ਾਮ 07 ਵਜੇ ਤੱਕ ਖੋਲਣ ਦੀ ਇਜਾਜਤ ਹੈ।
1 . ਆਟਾ ਚੱਕੀ , ਰਾਸ਼ਨ , ਦੁੱਧ , ਡੇਅਰੀ , ਫਲ ਅਤੇ ਸਬਜੀਆਂ , ਦਵਾਈਆਂ ਦੀਆਂ ਦੁਕਾਨਾਂ ਆਦਿ , ਕਰਿਆਨਾ , ਮੀਟ ਅਤੇ ਪੋਲਟਰੀ ,ਹੋਮੀਓਪੈਥਿਕ , ਆਯੂਰਵੈਦਿਕ ਦਵਾਈਆਂ ਪੋਲਟਰੀ , ਜਾਨਵਰਾਂ ਦੀ ਖੁਰਾਕ , ਖਾਦ , ਬੀਜ ਅਤੇ ਖੇਤੀਬਾੜੀ ਦੇ ਸੰਦ ਆਦਿ ਕੋਈ ਹੋਰ ਜਰੂਰੀ ਸੇਵਾ ਜਿਸਨੂੰ ਪਹਿਲਾਂ ਤੋਂ ਛੋਟ ਦਿੱਤੀ ਗਈ ਹੋਵੇ ਬੇਕਰੀ ਦੀਆਂ ਦੁਕਾਨਾਂ , ਹੋਰ ਜਰੂਰੀ ਵਸਤਾਂ ਦੀਆਂ ਦੁਕਾਨਾਂ ,ਰੇਸਤਰਾਂ / ਫਾਸਟ ਫੂਡ / ਜੂਸ ਦੀਆਂ ਦੁਕਾਨਾਂ / ਆਈਸ ਕਰੀਮ ਪਾਰਲਰ ਕਨਫੈਕਸ਼ਨਰੀ ਦੀਆਂ ਦੁਕਾਨਾਂ ( ਕੇਵਲ ਹੋਮ ਡਲੀਵਰੀ ਲਈ ) (ਸੋਮਵਾਰ ਤੋਂ ਸ਼ਨੀਵਾਰ ਸਵੇਰੇ 07 00 ਵਜੇ ਤੋਂ ਸ਼ਾਮ 07 ਵਜੇ ਤੱਕ ਖੁੱਲਣਗੀਆਂ।
ਸੋਮਵਾਰ,ਬੁੱਵਾਰ,ਸੁੱਕਰਵਾਰ ਅਤੇ ਸ਼ਨੀਵਾਰ ਖੁੱਲਣ ਵਾਲੀਆਂ ਦੁਕਾਨਾਂ
ਪਲੰਬਰ ਅਤੇ ਇਲੈਕਟ੍ਰਿਸ਼ਨ, ਪੱਖੇ , ਕੂਲਰ , ਏ.ਸੀ. , ਰਿਪੇਅਰ ਆਦਿ ਸੇਵਾਵਾਂ ,ਬਿਜਲੀ ਅਤੇ ਸੈਨਟਰੀ ਦਾ ਸਮਾਨ , ਉਸਾਰੀ ਦਾ ਸਮਾਨ, ਵਹੀਕਲ ਰਿਪੇਅਰ , ਵਰਕਸ਼ਾਪ ਅਤੇ ਡੈਟਿੰਗ ਪੇਟਿੰਗ ਸਾਈਕਲ ਸਟੋਰ ਅਤੇ ਰਿਪੇਅਰ ਹਾਰਡਵੇਅਰ ਅਤੇ ਪੇਟ( ਰੰਗ ਰੋਗਨ ) ਇਨਵਰਟਰ ਬੈਟਰੀ , ਜਨਰੇਟਰ ਆਦਿ ਇਲੈਕਟ੍ਰੋਨਿਕਸ ਦੀਆਂ ਦੁਕਾਨਾਂ ਅਤੇ ਰਿਪੇਅਰ ਅਤੇ ਹੋਰ ਘਰੇਲੂ ਇਲੈਕਟ੍ਰੋਨਿਕ ਵਸਤਾਂ ਦੀਆਂ ਦੁਕਾਨਾਂ ਫੋਟੋ ਸਟੇਟ ਅਤੇ ਮੋਬਾਇਲ ਦੀਆਂ ਦੁਕਾਨਾਂ, ਕੰਪਿਊਟਰ ਦੀਆਂ ਦੁਕਾਨਾਂ, ਫੋਟੋਗ੍ਰਾਫਰ ,ਮੋਬਾਇਲ ਰਿਪੇਅਰ ਦੀਆਂ ਦੁਕਾਨਾਂ ਉਪਰੋਕਤ ਦਿਨਾਂ ਅਨੁਸਾਰ ਸਵੇਰੇ 07 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲਣਗੀਆਂ।
ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਖੁੱਲਣ ਵਾਲੀਆਂ ਦੁਕਾਨਾਂ
ਆਟੋ ਮੋਬਾਇਲ ਸ਼ੋ ਰੂਮ ਅਤੇ ਆਟੋ ਮੋਬਾਇਲ ਰਿਪੇਅਰ ,ਗਿਫਟ ਆਈਟਮਜ ਅਤੇ ਸਪੋਰਟਸ ਦੀਆਂ ਦੁਕਾਨਾਂ ,ਖੇਡਾਂ ਦਾ ਸਮਾਨ ,ਬੈਗ ਤੇ ਸੂਟਕੇਸ ਦੀਆਂ ਦੁਕਾਨਾਂ, ਡ੍ਰਾਈ ਕਲੀਨਰ, ਜਵੈਲਰੀ ਸਾਪਸ਼,ਐਨਕਾਂ ਦੀਆਂ ਦੁਕਾਨਾਂ, ਪ੍ਰਿਟਿੰਗ ਪ੍ਰੈਸਾ, ਕਪੜੇ , ਜੁੱਤੇ ਅਤੇ ਪਹਿਰਾਵਾ , ਬੁਟੀਕ , ਕੰਮ ਕਾਰ ਸਮੇਤ , ਸਜਾਵਟ ਨਾਲ ਸਬੰਧਤ ਸਮਾਨ ,ਰੈਡੀਮੇਡ ਕੱਪੜੇ ਦੀਆਂ ਦੁਕਾਨਾਂ, ਭਾਂਡੇ , ਪਲਾਸਟਿਕ ਦਾ ਸਮਾਨ ਆਦਿ ਜਨਰਲ ਸਟਰਜ਼ ਕੋਈ ਹੋਰ ਦੁਕਾਨ ਜੋ ਉਪਰੋਕਤ ਵਿੱਚ ਨਹੀਂ ਦਰਸਾਈ ਗਈ ( ਜੋ ਕਿ ਭਾਰਤ ਸਰਕਾਰ / ਪੰਜਾਬ ਸਰਕਾਰ ਵਲੋਂ ਖੋਲਣ ਤੇ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਨਾ ਹੋਵੇ ) ਉਪਰੋਕਤ ਸਮੇਂ ਅਨੁਸਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁਲਣਗੀਆਂ।
ਜ਼ਿਲ•ਾ ਮੈਜਿਸਟਰੇਟ ਨੇ ਕਿਹਾ ਕਿ ਕੋਵਿਡ 19 ਮਾਹਾਂਮਾਰੀ ਤੋਂ ਬੱਚਣ ਲਈ ਲੋੜੀਂਦੇ ਸਾਰਥਿਕ ਕਦਮ ਆਮ ਜਨਤਾ ਦੇ ਸਹਿਯੋਗ ਨਾਲ ਹੀ ਚੁੱਕੇ ਜਾ ਸਕਦੇ ਹਨ । ਇਸ ਲਈ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਹਰ ਵਿਅਕਤੀ , ਦੁਕਾਨਦਾਰ , ਗਾਹਕ ਘੱਟੋ ਘੱਟ 02 ਮੀਟਰ ਸਮਾਜਿਕ ਦੂਰੀ ਬਣਾਕੇ ਰੱਖੇਗਾ । ਆਪਣਾ ਮੂੰਹ ਕੱਪੜੇ ਦੇ ਮਾਸਕ , ਸਧਾਰਨ ਕੱਪੜੇ ਨਾਲ ਜਾਂ ਮਾਸਕ ਨਾਲ ਢੱਕ ਕੇ ਰੱਖੇਗਾ ।
ਉਨ•ਾਂ ਇਹ ਵੀ ਕਿਹਾ ਕਿ ਜਿਥੋਂ ਤੱਕ ਸੰਭਵ ਹੋਵੇ ਕੇਵਲ ਜਰੂਰੀ ਕੰਮਾਂ ਲਈ ਘੱਟੋ ਤੋਂ ਘੱਟ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਆਉਣ । ਉਨ•ਾਂ ਹੁਕਮ ਦਿੱਤਾ ਕਿ ਚਾਰ ਪਹੀਆ ਅਤੇ ਦੋ ਪਹੀਆ ਵਾਹਨਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ । ਇਨ•ਾਂ ਹੁਕਮਾਂ ਦੀ ਪਾਲਣਾ ਲਈ ਹਰੇਕ ਵਿਅਕਤੀ / ਦੁਕਾਨਦਾਰ ਅਤੇ ਗਾਹਕ ਨਿੱਜੀ ਤੌਰ ਤੇ ਖ਼ੁਦ ਜਿਮੇਵਾਰ ਹੋਵੇਗਾ । ਪ੍ਰੰਤੂ ਉਲਘੰਣਾ ਦੀ ਸੂਰਤ ਵਿੱਚ ਕੁਤਾਹੀਕਾਰ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਰਾਂਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ । ਇਹ ਹੁਕਮ ਲੋਕ ਹਿੱਤਾਂ ਵਿੱਚ ਤੁਰੰਤ ਅਸਰ ਨਾਲ ਲਾਗੂ ਹੋਣਗੇ ।