ਵਿਏਨਾ : ਕੇਵਿਨ ਐਂਡਰਸਨ ਨੇ ਸਟਾਰ ਜਾਪਾਨੀ ਖਿਡਾਰੀ ਕੇਈ ਨਿਸ਼ੀਕੋਰੀ ਨੂੰ ਹਰਾ ਕੇ ਵਿਏਨਾ ਓਪਨ ਟੈਨਿਸ ਦੇ ਪੁਰਸ਼ ਸਿੰਗਲਜ਼ ਫਾਈਨਲਜ਼ ਵਿਚ 6-3, 7-6 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। ਐਂਡਰਸਨ ਇਸ ਸਾਲ ਵਿੰਬਲਡਨ ਫਾਈਨਲਜ਼ ਤੱਕ ਪਹੁੰਚੇ ਸੀ। ਉਹ 2 ਦਹਾਕੇ ਬਾਅਦ ਏ. ਟੀ. ਪੀ. ਫਾਈਨਲਜ਼ ਵਿਚ ਪਹੁੰਚਣ ਵਾਲੇ ਦੱ. ਅਫਰੀਕੀ ਵੀ ਖਿਡਾਰੀ ਵੀ ਬਣ ਗਏ ਹਨ।
ਅਗਲੇ ਮਹੀਨੇ ਲੰਡਨ ਵਿਚ ਹੋਣ ਵਾਲੇ ਏ. ਟੀ. ਪੀ. ਫਾਈਨਲਜ਼ ਵਿਚ ਐਂਡਰਸਨ ਨਾਲ ਪਹਿਲਾਂ ਰਾਫੇਲ ਨਡਾਲ, ਨੋਵਾਕ ਜੋਕੋਵਿਚ, ਜੁਆਨ ਮਾਰਟਿਨ, ਡੇਲ ਪੋਤਰੋ, ਰੋਜਰ ਫੈਡਰਰ ਅਤੇ ਅਲੈਗਜ਼ੈਂਡਰ ਜਵੇਰੇਵ ਕੁਆਲੀਫਾਈ ਕਰ ਚੁੱਕੇ ਹਨ। ਇਸ ਹਫਤੇ ਹੋਣ ਵਾਲੇ ਪੈਰਿਸ ਮਾਸਟਰਸ ਨਾਲ ਹੁਣ ਤੱਕ ਬਾਕੀ ਦੇ 2 ਖਿਡਾਰੀਆਂ ਦਾ ਏ. ਟੀ. ਪੀ. ਫਾਈਨਲਜ਼ ਲਈ ਚੋਣ ਹੋਵੇਗੀ ਜਦਕਿ ਨਿਸ਼ੀਕੋਰੀ ਅਜੇ ਵੀ ਐਲੀਟ 8 ਖਿਡਾਰੀਆਂ ਵਿਚਾਲੇ ਹੋਣ ਵਾਲੇ ਟੂਰਨਾਮੈਂਟ ਵਿਚ ਚੋਣ ਦਾ ਇੰਤਜ਼ਾਰ ਕਰ ਰਹੇ ਹਨ।
ਸਾਲ 1995 ਵਿਚ ਵਾਏਨੇ ਫੇਰੇਰੀਆ ਏ. ਟੀ. ਪੀ. ਫਾਈਨਲਜ਼ ਲਈ ਕੁਆਲੀਫਾਈ ਕਰਨ ਵਾਲੇ ਆਖਰੀ ਦੱ. ਅਫਰੀਕੀ ਖਿਡਾਰੀ ਸੀ। ਐਂਡਰਸਨ ਲਈ ਵਿਏਨਾ ਵਿ ਮਿਲੀ ਜਿੱਤ ਉਸਦੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ ਜਿਸ ਨਾਲ ਉਹ ਪਹਿਲੀ ਵਾਰ ਏ. ਟੀ. ਪੀ. ਦੇ ਚੋਟੀ 10 ਖਿਡਾਰੀਆਂ ਵਿਚ ਪਹੁੰਚ ਗਏ ਹਨ। ਦੂਜੀ ਸੀਡ ਐਂਡਰਸਨ ਨੇ ਕਿਹਾ, ”ਮੇਰੇ ਲਈ ਲੰਡਨ ਲਈ ਕੁਆਲੀਫਾਈ ਕਰਨਾ ਕਰੀਅਰ ਦਾ ਸਭ ਤੋਂ ਵੱਡੀ ਟੀਚਾ ਸੀ। ਮੈਂ ਆਖਰਕਾਰ ਇਸ ਟੂਰਨਾਮੈਂਟ ਵਿਚ ਜਗ੍ਹਾ ਬਣਾ ਲਈ ਹੈ। ਐਂਡਰਸਨ ਦਾ ਇਸ ਸਾਲ ਇਹ 5ਵਾਂ ਫਾਈਨਲ ਅਤੇ ਦੂਜਾ ਖਿਤਾਬੀ ਹੈ। ਉਹ ਫਰਵਰੀ ਵਿਚ ਨਿਊਯਾਰਕ ਓਪਨ ਦਾ ਖਿਤਾਬ ਵੀ ਜਿੱਤ ਚੁੱਕੇ ਹਨ।