ਨਵੀਂ ਦਿੱਲੀ, 23 ਅਗਸਤ
ਜ਼ਿੰਬਾਬਵੇ ਦੇ ਸਭ ਤੋਂ ਮਾਣਮੱਤੇ ਕ੍ਰਿਕਟਰਾਂ ਵਿੱਚੋਂ ਇੱਕ ਤੇ ਸਾਬਕਾ ਕਪਤਾਨ ਹੀਥ ਸਟ੍ਰੀਕ ਦਾ ਅੱਜ 49 ਸਾਲ ਦੀ ਉਮਰ ਵਿੱਚ ਕੈਂਸਰ ਕਾਰਨ ਦੇਹਾਂਤ ਹੋ ਗਿਆ। ਸਟ੍ਰੀਕ ਦੇ ਗੇਂਦਬਾਜ਼ ਸਾਥੀ ਹੈਨਰੀ ਓਲਾਂਗਾ ਨੇ ਦੁੱਖ ਦਾ ਪ੍ਰਗਟਾਵਾ ਐਕਸ (ਪਹਿਲਾਂ ਟਵਿੱਟਰ) ‘ਤੇ ਕਰਦਿਆਂ ਕਿਹਾ,‘ਮਹਾਨ ਗੇਂਦਬਾਜ਼ ਆਲਰਾਊਂਡਰ ਦਾ ਦੇਹਾਂਤ।’