ਨਵੀਂ ਦਿੱਲੀ, 27 ਫਰਵਰੀ

ਦਿੱਲੀ ਦੀ ਅਦਾਲਤ ਵੱਲੋਂ ਕਥਿਤ ਜ਼ਮੀਨ ਬਦਲੇ ਨੌਕਰੀ ਦੇਣ ਸਬੰਧੀ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ 14 ਹੋਰਾਂ ਨੂੰ ਅੱਜ ਸੰਮਨ ਜਾਰੀ ਕੀਤੇ ਗਏ ਹਨ। ਇਹ ਮਾਮਲਾ 2004 ਤੋਂ 2009 ਨਾਲ ਸਬੰਧਿਤ ਹੈ, ਜਦੋਂ ਲਾਲ ਪ੍ਰਸਾਦ ਯਾਦਵ ਕੇਂਦਰ ਵਿੱਚ ਰੇਲ ਮੰਤਰੀ ਸਨ। ਰੇਲਵੇ ਵਿੱਚ ਕਥਿਤ ਨੌਕਰੀਆਂ ਲਈ ਲਾਲੂ ਪ੍ਰਸਾਦ ਦੇ ਪਰਿਵਾਰ ਨੂੰ ਤੋਹਫ਼ੇ ਵਜੋਂ ਜ਼ਮੀਨ ਦਿੱਤੀ ਗਈ ਸੀ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਮੁਲਜ਼ਮਾਂ ਨੂੰ 15 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।