ਅਮਰੀਕਾ, 31 ਮਈ
ਅਮਰੀਕਾ ਵਿੱਚ ਟੇਨੇਸੀ ਵਿੱਚ ਇਕ ਜਹਾਜ਼ ਹਾਦਸਗ੍ਰਸਤ ਹੋ ਗਿਆ ਜਿਸ ਕਾਰਨ ਅਦਾਕਾਰ ਜੋ ਲਾਰਾ ਸਣੇ ਸੱਤ ਜਣਿਆਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਲਾਰਾ ਨੇ 90 ਦੇ ਦਹਾਕੇ ਵਿਚ ਟੈਲੀਵਿਜ਼ਨ ਸੀਰੀਅਲ ਟਾਰਜ਼ਨ ਵਿਚ ਮੁੱਖ ਰੋਲ ਨਿਭਾਇਆ ਸੀ। ਕਾਊਂਟੀ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਜਣੇ ਬਰੈਟਵੁਡ ਦੇ ਵਾਸੀ ਸਨ। ਹਵਾਈ ਕੰਪਨੀ ਵਲੋਂ ਜਾਰੀ ਸੂਚਨਾ ਅਨੁਸਾਰ ਜਹਾਜ਼ ਨੇ ਸਮਿਰਨਾ ਰਦਰਫੋਰਡ ਕਾਊਂਟੀ ਹਵਾਈ ਅੱਡੇ ਤੋਂ 11 ਵਜੇ ਉਡਾਣ ਭਰੀ ਸੀ ਜੋ ਹਾਦਸਾਗ੍ਰਸਤ ਹੋ ਕੇ ਪਰਸੀ ਪਰੀਸਟ ਝੀਲ ਵਿਚ ਡਿੱਗ ਗਿਆ।